
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਰੂਰੀ ਖ਼ਬਰ-ਐਡਵੋਕੇਟ ਸਿੱਧੂ ਦੀ ਅਗਵਾਈ ਸਮਾਗਮ ਦੌਰਾਨ ਭਾਜਪਾ ਦੇ ਨਵ ਨਿਯੁਕਤ ਆਹੁਦੇਦਾਰਾਂ ਦਾ ਸਨਮਾਨ

-ਧੀਮਾਨ, ਦੇਬੀ, ਬਲੀਏਵਾਲ, ਛਤਵਾਲ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜਨਤਾ ਪਾਰਟੀ ਦੇ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਬੜੇ ਜੋ਼ਸ਼ ਖਰੋਸ਼ ਨਾਲ ਮਨਾਇਆ ਗਿਆ। ਸਥਾਨਕ ਫਿਰੋਜ਼ਪੁਰ ਰੋਡ ਸਥਿਤ ਹੋਟਲ ਲੀ-ਬੈਰਨ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮ ਪੰਜਾਬ ਭਾਜਪਾ ਦੇ ਨਵ-ਨਿਯੁਕਤ ਜਨਰਲ ਸਕੱਤਰ ਰਜਨੀਸ਼ ਧੀਮਾਨ, ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਸਮੇਤ ਹੋਰ ਪਾਰਟੀ ਅਹੁਦੇਦਾਰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਐਡਵੋਕੇਟ ਸਿੱਧੂ ਨੇ ਕਿਹਾ ਜੇਕਰ ਪੰਜਾਬ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣਾ ਹੈ, ਤਾਂ ਭਾਜਪਾ ਹੀ ਇੱਕੋ-ਇੱਕ ਬਦਲ ਹੈ। ਇਸ ਮੌਕੇ ਭਾਜਪਾ ਆਗੂਆਂ ਅਤੇ ਬੁੱਧੀਜੀਵੀਆਂ ਨੇ ਹਾਜ਼ਰ ਜਨਸਮੂਹ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਤੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਦੇਸ਼ ਭਗਤੀ ਦੇ ਗੀਤਾਂ ਅਤੇ ਸੰਗੀਤਮਈ ਧੁਨਾਂ ’ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ, ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸੂਬਾ ਸਹਿ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ , ਸਵਾਮੀ ਆਨੰਦ ਅਤਰੀ, ਸਾਬਕਾ ਆਈਏਐਸ. ਐਮਐਸ ਛਤਵਾਲ, ਸਾਬਕਾ ਪੀਸੀਐਸ ਅਧਿਕਾਰੀ ਜੋਗਿੰਦਰ ਸਿੰਘ, ਕਾਕਾ ਸੂਦ, ਅਸ਼ੋਕ ਲੂੰਬਾ, ਡਾਕਟਰ ਨਿਰਮਲ ਨਈਅਰ, ਨਵਲ ਜੈਨ, ਮੁਨੀਸ਼ ਲੱਕੀ ਚੋਪੜਾ, ਡਾ. ਸੁਭਾਸ਼ ਬਾਂਸਲ , ਬੌਬੀ ਜਿੰਦਲ, ਮੰਡਲ ਪ੍ਰਧਾਨ ਅਸ਼ੀਸ਼ ਗੁਪਤਾ, ਪ੍ਰਿੰਸ ਭੰਡਾਰੀ, ਰਾਜੇਸ਼ ਟੀਨਾ, ਜਤਿਨ ਸ਼ਰਮਾ, ਅਸ਼ੋਕ ਅਰੋੜਾ, ਸੁਰੇਸ਼ ਅਰੋੜਾ, ਸਾਬਕਾ ਮੰਡਲ ਪ੍ਰਧਾਨ ਸੰਦੀਪ ਵਧਵਾ, ਬੀਬੀ ਮਨਮਿੰਦਰ ਕੌਰ, ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਸੰਤੋਸ਼ ਅਰੋੜਾ, ਗੁਰਵਿੰਦ ਕੌਰ ਸਿੱਧੂ ,ਚੰਦਰ ਕਾਂਤ ਗੋਗਨਾ , ਰੁਪਿੰਦਰ ਗੁਜਰਾਲ , ਗੌਰਵ ਸ਼ਿਲਪੀ , ਸੁਰਿੰਦਰ ਨਈਅਰ, ਜੀਬੀਐਸ ਢਿੱਲੋਂ , ਰੇ਼ਸ਼ਮਜੀਤ ਸਿੰਘ ਗਾਬਾ , ਗੁਰਭੇਜ ਸਿੰਘ, ਕ੍ਰਿਸ਼ਨ ਲਾਸ ਸਹਿਗਲ , ਸੰਜੀਵ ਵਰਮਾ , ਰਾਜੇਸ਼ ਦਾਦੂ , ਸੁਰੇਸ਼ ਗੁਪਤਾ, ਦਿਨੇਸ਼ ਗੁਪਤਾ, ਧੰਨ ਸਿੰਘ, ਪ੍ਰਸ਼ੋਤਮ , ਕਮਲ ਸ਼ਰਮਾ, ਰਾਹੁਲ ਥਾਪਰ, ਅਨਿਲ ਥਾਪਰ, ਮੁਕੇਸ਼ ਪਾਲ ਐਰੀ, ਸ਼ੇਖਰ ਵਰਮਾ, ਜੋਗਿੰਦਰ ਸ਼ਰਮਾ, ਪਵਨ ਪੁਰੀ, ਬਲਜਿੰਦਰ ਖਟੀਕ, ਭੁਪਿੰਦਰ ਕਲਿਆਣ, ਸਤੀਸ਼ ਗਹਿਲੋਤ, ਬੌਬੀ ਭਗਤ ਜਵਾਹਰ ਨਗਰ, ਵਿਜੈ ਖਹਿਰਾ, ਰੌਮਿਤ ਰਾਜੂ, ਐਡਵੋਕੇਟ ਅਮਰਿੰਦਰ ਸਿੰਘ, ਐਡਵੋਕੇਟ ਲਕਸ਼ੈ, ਐਡਵੋਕੇਟ ਰਾਘਵ ਭਾਟੀਆ ਹੋਰ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।