ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੀ ਵਿਸ਼ੇਸ਼ ਮੀਟਿੰਗ, ਨਵ-ਨਿਯੁਕਤ ਭਾਜਪਾ ਮੰਡਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ’ਚ ਨਵ-ਨਿਯੁਕਤ ਭਾਜਪਾ ਮੰਡਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ
Publish Date: Sun, 01 Nov 2026 08:36 PM (IST)
Updated Date: Mon, 02 Nov 2026 04:05 AM (IST)
ਐਡਵੋਕੇਟ ਰੂਪੇਸ਼ ਭਾਰਦਵਾਜ ਨੂੰ ਸਿਟੀ-1 ਤੇ ਕੁਲਵਿੰਦਰ ਅਤਲੀ ਨੂੰ ਸਿਟੀ-2 ਦਾ ਮੰਡਲ ਪ੍ਰਧਾਨ ਬਣਨ ’ਤੇ ਪ੍ਰਭੂ ਸ੍ਰੀ ਰਾਮ ਜੀ ਦੀ ਤਸਵੀਰ ਤੇ ਸਿਰੋਪਾਓ ਭੇਟ ਕਰਕੇ ਕੀਤਾ ਸਨਮਾਨਿਤ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਮੈਂਬਰ ਸੁਰਿੰਦਰ ਮਾਨ ਦੇ ਨਿਵਾਸ ਸਥਾਨ ’ਤੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਖੰਨਾ ਵੱਲੋਂ ਕਮੇਟੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਰੂਪੇਸ਼ ਭਾਰਦਵਾਜ ਨੂੰ ਸਿਟੀ-1 ਤੇ ਕੁਲਵਿੰਦਰ ਅਤਲੀ ਨੂੰ ਸਿਟੀ-2 ਦਾ ਮੰਡਲ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੋਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਦੋਵਾਂ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਤਸਵੀਰ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕਮੇਟੀ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਦੋਵੇਂ ਨਵ-ਨਿਯੁਕਤ ਪ੍ਰਧਾਨ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ’ਚ ਅਹਿਮ ਯੋਗਦਾਨ ਪਾਉਣਗੇ। ਮੀਟਿੰਗ ਦੌਰਾਨ ਇਸ ਸਾਲ ਆਯੋਜਿਤ ਪਾਵਨ ਸ੍ਰੀ ਰਾਮਲੀਲਾ ਦੇ ਸਫਲਤਾਪੂਰਵਕ ਸੰਪੰਨ ਹੋਣ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਰਾਮਲੀਲਾ ਦੀ ਸਫਲਤਾ ਦਾ ਸਿਹਰਾ ਸਾਰੇ ਮੈਂਬਰਾਂ ਦੀ ਏਕਤਾ, ਮਿਹਨਤ, ਸਹਿਯੋਗ ਤੇ ਸਮਰਪਣ ਨੂੰ ਦਿੰਦਿਆਂ ਹਰੇਕ ਮੈਂਬਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਦੇ ਸਾਂਝੇ ਯਤਨਾਂ ਤੇ ਪ੍ਰਭੂ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਸਦਕਾ ਹੀ ਇੰਨਾ ਵਿਸ਼ਾਲ ਧਾਰਮਿਕ ਸਮਾਗਮ ਸਫਲਤਾਪੂਰਵਕ ਸੰਪੰਨ ਹੋ ਸਕਿਆ ਹੈ। ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਿਨ ਚੰਦਰ ਗੇਂਦ, ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਮੀਤ ਪ੍ਰਧਾਨ ਅਜੈ ਮਿੱਤਲ, ਰਾਜਨ ਦੱਤ, ਰਾਜੇਸ਼ ਕੁਮਾਰ, ਡਾ. ਰਾਹੁਲ ਸ਼ੁਕਲਾ, ਅਸ਼ਵਨੀ ਗੋਇਲ, ਖਜ਼ਾਨਚੀ ਮੁਨੀਸ਼ ਹਾਂਡਾ, ਲੀਗਲ ਐਡਵਾਈਜ਼ਰ ਐਡਵੋਕੇਟ ਰੂਪੇਸ਼ ਭਾਰਦਵਾਜ, ਐਡਵੋਕੇਟ ਸੰਜੇ ਭਸੀਨ, ਸੁਰਿੰਦਰ ਮਾਨ, ਕੁਲਵਿੰਦਰ ਅਤਲੀ, ਮੰਗਤ ਸਿੰਗਲਾ, ਨਰਿੰਦਰ ਗੁਜਰਾਲ, ਪ੍ਰਿਆਂਸ਼ੂ ਗੋਇਲ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।