ਕਬੱਡੀ 32 ਕਿਲੋ ’ਚ ਨੱਥੂ ਮਾਜਰਾ ਨੇ ਲੰਬੀ ਨੂੰ ਹਰਾ ਕੇ ਪਹਿਲਾ ਸਥਾਨ ਕੀਤਾ ਹਾਸਲ ਕਬੱਡੀ 32 ਕਿਲੋ ਵਿੱਚ ਨੱਥੂ ਮਾਜਰਾ ਨੇ ਲੰਬੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ
Publish Date: Sun, 01 Nov 2026 06:31 PM (IST)
Updated Date: Mon, 02 Nov 2026 04:02 AM (IST)
ਖੇਡ ਮੇਲੇ ਦਾ ਉਦਘਾਟਨ ਪਵਨਦੀਪ ਸਿੰਘ ਮੱਲ ਮਾਜਰਾ ਵੱਲੋਂ ਕੀਤਾ ਗਿਆ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਇੱਥੋਂ ਨਜਦੀਕੀ ਪਿੰਡ ਸੰਗਤਪੁਰਾ ਵਿਖੇ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਪ੍ਰੀਤ ਸਿੰਘ ਘੁੰਮਣ, ਗੁਰਦੀਪ ਸਿੰਘ ਸੇਖੋਂ, ਸਰਪੰਚ ਸੁਦਾਗਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਪਵਨਦੀਪ ਸਿੰਘ ਮੱਲ ਮਾਜਰਾ ਸੀਨੀ: ਆਗੂ ਆਮ ਆਦਮੀ ਪਾਰਟੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਖੇਡ ਮੇਲੇ ਦੇ ਪਹਿਲੇ ਦਿਨ ਵੱਖ ਵੱਖ ਵਜਨੀ ਕਬੱਡੀ ਜਿਨ੍ਹਾਂ ਵਿੱਚ 32, 40, 47 ਕਿਲੋ ਦੇ ਮੁਕਾਬਲੇ ਕਰਵਾਏ ਗਏ। ਕਬੱਡੀ 32 ਕਿਲੋ ਦੇ ਫਾਈਨਲ ਵਿੱਚ ਨੱਥੂ ਮਾਜਰਾ ਨੇ ਲੰਬੀ (ਬਾਦਲ) ਨੂੰ ਹਰਾਇਆ। ਇਸ ਤੋਂ ਇਲਾਵਾ ਵੱਖ ਵੱਖ ਕਬੱਡੀ ਮਕਾਬਲੇ ਕਾਫੀ ਦਿਲਚਸਪ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਖੇਡ ਮੇਲੇ ਦੀ ਵਿੱਲਖਣ ਗੱਲ ਇਹ ਦੇਖੀ ਗਈ ਕਿ ਸਿੱਖੀ ਨੂੰ ਪ੍ਰਫੁਲਤ ਕਰਨ ਲਈ ਕੇਸਾ ਧਾਰੀ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸੁਦਾਗਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ’ਚ ਕਬੱਡੀ 32, 40, 47 ਅਤੇ 55 ਕਿਲੋ ਦੀਆਂ ਜੇਤੂ ਟੀਮਾਂ ਨੂੰ ਇਨਾਮ ਪੂੰਨੀਆਂ ਪਰਿਵਾਰ ਪਿੰਡ ਪੀਰਮੁਛੈਲਾ ਵੱਲੋਂ ਦਿੱਤੇ ਗਏ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਗੁਰਸੇਵਕ ਸਿੰਘ ਪੂੰਨੀਆਂ ਐੱਮ. ਸੀ., ਗੁਰਬਹਾਦਰ ਸਿੰਘ ਪੂੰਨੀਆਂ, ਪਵਨਦੀਪ ਸਿੰਘ ਮੱਲ ਮਾਜਰਾ ਜਸਵੀਰ ਸਿੰਘ ਪੂੰਨੀਆਂ, ਅਮਨ ਪੂੰਨੀਆਂ, ਨਿਰਭੈ ਸਿੰਘ ਪੂਨੀਆਂ, ਬੰਟੀ, ਸੁਦਾਗਰ ਸਿੰਘ ਸਰਪੰਚ, ਰਾਜਿੰਦਰ ਸਿੰਘ ਪੰਚ, ਦੀਪਾ ਪੰਚ, ਭਿੰਦਰ ਪੰਚ, ਗੋਲਡੀ ਪੰਚ, ਮੰਗਤ ਪੰਚ, ਬੰਤ ਸਿੰਘ ਮੱਲ ਮਾਜਰਾ ਸੁਸਾਇਟੀ ਵਾਲਾ, ਮਨੂੰ ਕਬੱਡੀ ਖਿਡਾਰੀ, ਗੁਰਦੀਪ ਸਿੰਘ ਫੌਜੀ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਆਏ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਨਵਪ੍ਰੀਤ ਸਿੰਘ ਘੁੰਮਣ, ਗੁਰਦੀਪ ਸਿੰਘ ਸੇਖੋਂ, ਗੁਰਮੀਤ ਸਿੰਘ ਸੇਖੋਂ, ਸੁਦਾਗਰ ਸਿੰਘ ਸਰਪੰਚ, ਸਿਮਰਨਜੀਤ ਸਿੰਘ ਸਿੰਮਾ, ਬਲਕਾਰ ਸਿੰਘ, ਜਸਵੀਰ ਸਿੰਘ, ਸੋਨੀ ਫੌਜੀ, ਹਰਸਿਮਰਨਜੋਤ ਸਿੰਘ, ਲਾਲ ਸਿੰਘ, ਜਸਪਾਲ ਸਿੰਘ ਬਿੱਟੂ, ਗਗਨਦੀਪ ਸਿੰਘ ਗੱਗੂ, ਹਰਕੀਰਤ ਸਿੰਘ, ਮਾ. ਗੁਰਜਿੰਦਰ ਸਿੰਘ, ਗੁਰਸੇਵਕ ਸਿੰਘ ਸੇਖੋਂ, ਜਗਦੀਪ ਸਿੰਘ, ਸੁੱਖੀ ਪਹਿਲਵਾਨ, ਕਾਲਾ ਪਹਿਲਵਾਨ, ਭਿੰਦੀ ਡਰਾਇਵਰ, ਮਨਪ੍ਰੀਤ ਸਿੰਘ, ਬਲਕਾਰ ਸਿੰਘ ਸੇਖੋਂ, ਮਨਵਿੰਦਰ ਕੌਂਸਲ, ਹਰਜੀਤ ਸਿੰਘ ਸੇਖੋਂ, ਚਰਨਜੀਤ ਸਿੰਘ ਸੇਖੋਂ, ਹਰਜੋਤ ਸਿੰਘ, ਸਨੀ ਘੁੰਮਾਣ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ। ਇਸ ਖੇਡ ਮੇਲੇ ਵਿੱਚ ਲੰਗਰ ਦੀ ਸੇਵਾ ਜਸਵਿੰਦਰ ਸਿੰਘ ਪੱਪੂ ਠੇਕੇਦਾਰ ਤੇ ਬਲਵੀਰ ਸਿੰਘ ਬੀਰਾ ਵੱਲੋਂ ਕੀਤੀ ਗਈ।