- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰੇਸ਼ ਕੁਮਾਰ ਆਨੰਦ ਆਈਟੀ ਸੈੱਲ ਬੀਜੇਪੀ ਪੰਜਾਬ ਐਗਜ਼ੈਕਟਿਵ ਮੈਂਬਰ ਨਿਯੁਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਦੋਰਾਹਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ, ਮਿਹਨਤੀ ਤੇ ਸਮਰਪਿਤ ਵਰਕਰ ਨਰੇਸ਼ ਕੁਮਾਰ ਆਨੰਦ ਨੂੰ ਪਾਰਟੀ ਹਾਈ ਕਮਾਂਡ ਕੰਵਰ ਇੰਦਰਜੀਤ ਕਨਵੀਨਰ ਬੀਜੇਪੀ ਪੰਜਾਬ, ਨਕੁਲ ਸੌਫਤ ਕੋ ਕਨਵੀਨਰ ਪੰਜਾਬ, ਨੀਰਜ ਸ਼ਰਮਾ ਕੋ ਕਨਵੀਨਰ ਬੀਜੇਪੀ ਪੰਜਾਬ, ਐਡਵੋਕੇਟ ਨੂਪੁਰ ਵੱਲੋਂ ਆਈਟੀ ਸੈੱਲ ਬੀਜੇਪੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਵਜੋਂ ਨਰੇਸ਼ ਕੁਮਾਰ ਆਨੰਦ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਖਾਸ ਮੌਕੇ ਬੀਜੇਪੀ ਦੇ ਸੀਨੀਅਰ ਲੀਡਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਉਨਾਂ ਦੇ ਨਾਲ ਪੰਡਿਤ ਮਨੋਜ ਕੁਮਾਰ, ਗੋਲਡੀ ਗੋਇਲ , ਦੁਸਯੰਤ ਸ਼ਰਮਾ, ਪੰਕਜ ਲਾਲੀ ਹਾਜ਼ਰ ਸਨ। ਇਸ ਮਾਣਮੱਤੀ ਨਿਯੁਕਤੀ ਲਈ ਅਸੀਂ ਸਮੂਹ ਪਾਰਟੀ ਵਰਕਰ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਨਰੇਸ਼ ਕੁਮਾਰ ਆਨੰਦ ਆਪਣੀ ਮਿਹਨਤ, ਲਗਨ, ਤਜਰਬੇ ਤੇ ਸਮਰਪਣ ਨਾਲ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਯੋਗਦਾਨ ਪਾਉਣਗੇ।ਅਸੀਂ ਇਹ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਾਇਲ ਵਿਧਾਨ ਸਭਾ ਹਲਕੇ ’ਚ ਨਰੇਸ਼ ਕੁਮਾਰ ਆਨੰਦ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ।