ਐੱਮਪੀ ਡਾ. ਅਮਰ ਸਿੰਘ ਵੱਲੋਂ ਪਿੰਡ ਚਹਿਲਾਂ ਨੂੰ ਪੰਜ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
ਐੱਮਪੀ ਡਾ.ਅਮਰ ਸਿੰਘ ਵੱਲੋਂ ਪਿੰਡ ਚਹਿਲਾਂ ਨੂੰ ਪੰਜ ਲੱਖ ਦੀ ਗਰਾਂਟ ਦੇਣ ਦਾ ਐਲਾਨ
Publish Date: Wed, 06 May 2026 07:09 PM (IST)
Updated Date: Thu, 07 May 2026 04:12 AM (IST)

ਪੀ 06 : ਪਿੰਡ ਚਹਿਲਾਂ ਦੇ ਸਰਪੰਚ ਜਗਦੀਪ ਸਿੰਘ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘਨੂੰ ਰਾਜਾ ਗਿੱਲ ਨਾਲ ਮੰਗ ਪੱਤਰ ਦਿੰਦੇ ਹੋਏ।ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਪਿੰਡ ਚਹਿਲਾਂ ਦੇ ਸਰਪੰਚ ਜਗਜੀਤ ਸਿੰਘ ਵੱਲੋਂ ਹਾਈਵੇਅ ਤੋਂ ਲਾਂਘੇ ਲਈ ਐਲੀਵੇਟਡ ਪੁਲ ਬਣਾਉਣ ਦੀ ਮੰਗ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਇਹ ਮੰਗ ਕੀਤੀ ਗਈ ਤੇ ਪਿੰਡ ਚਹਿਲਾਂ ਕੋਲ ਹਾਈਵੇ ਤੋਂ ਸੁਰੱਖਿਅਤ ਲਾਂਘੇ ਵਾਸਤੇ ਐਲੀਵੇਟਡ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਇਹ ਮੰਗ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇਗੀ। ਉਹਨਾਂ ਨੇ ਪਿੰਡ ਦੀ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਡਾ.ਅਮਰ ਸਿੰਘ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ.ਅਮਰ ਸਿੰਘ, ਰੁਪਿੰਦਰ ਸਿੰਘ ਰਾਜਾ ਗਿੱਲ, ਪੀਏ ਹਰਚੰਦ ਸਿੰਘ ਮਲਕਪੁਰ, ਚੇਅਰਮੈਨ ਅਜਮੇਰ ਸਿੰਘ ਪੂਰਬਾ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਸਿੰਘ ਜੋਗਾ ਬਲਾਲਾ, ਯੂਥ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਢੰਡੇ ਆਦਿ ਹਾਜ਼ਰ ਸਨ।