- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਦਿੰਦਿਆਂ ਪਿੰਡ ਗੌਂਸਗੜ੍ਹ ਦਾ ਰਹਿਣ ਵਾਲਾ 40 ਸਾਲਾ ਰਾਮ ਸ਼ਿੰਗਾਰ ਪਾਸਵਾਨ ਪਿੰਡ ਦੇ ਹੀ ਇਕ ਜ਼ਿਮੀਂਦਾਰ ਦੀ ਮੋਟਰ ’ਤੇ ਨੌਕਰੀ ਕਰਦਾ ਹੈ। ਉਹ ਆਪਣੇ ਪਰਿਵਾਰ ਸਮੇਤ ਰਾਤ ਸਮੇਂ ਜ਼ਿਮੀਂਦਾਰ ਦੀ ਉਸਾਰੀ ਅਧੀਨ ਕੋਠੀ ਵਿੱਚ ਹੀ ਸੌਂਦਾ ਹੈ। ਬੀਤੇ ਦਿਨੀਂ ਉਸ ਦੀ 17 ਸਾਲਾ ਸਾਲੀ ਦੀ ਤਬੀਅਤ ਖਰਾਬ ਹੋ ਗਈ ਸੀ। ਇਸ ’ਤੇ ਉਹ ਆਪਣੀ ਅੱਠ ਸਾਲਾ ਧੀ ਅਤੇ ਸਾਲੀ ਨੂੰ ਨਾਲ ਲੈ ਕੇ ਮੋਟਰਸਾਈਕਲ ’ਤੇ ਦਵਾਈ ਲੈਣ ਚਲਾ ਗਿਆ। ਦਵਾਈ ਲੈਣ ਤੋਂ ਬਾਅਦ ਜਦੋਂ ਉਹ ਦੋਵਾਂ ਨੂੰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰਾਹੋ ਰੋਡ ਤੋਂ ਪਿੰਡ ਰੋਤਾ ਪਹੁੰਚਣ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕਣ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਿਹਨਤਕਸ਼ ਵਿਅਕਤੀ ਦਾ ਸੁਫਨਾ ਸੀ ਕਿ ਉਹ ਥੋੜ੍ਹੇ-ਥੋੜ੍ਹੇ ਪੈਸੇ ਕਰਕੇ ਆਪਣਾ ਨਵਾਂ ਮੋਟਰਸਾਈਕਲ ਖਰੀਦੇ। ਇੱਕ ਨਵੰਬਰ ਨੂੰ ਉਸਦਾ ਇਹ ਸੁਫਨਾ ਤਾਂ ਪੂਰਾ ਹੋ ਗਿਆ ਪਰ ਪਰਿਵਾਰ ’ਚ ਇਹ ਖੁਸ਼ੀ ਜ਼ਿਆਦਾ ਸਮੇਂ ਤੱਕ ਨਹੀਂ ਰਹੀ। ਨਕਾਬ ਪੋਸ਼ ਬਦਮਾਸ਼ਾਂ ਨੇ ਤਲਵਾਰ ਦੀ ਨੋਕ ’ਤੇ ਉਸਦਾ ਮੋਟਰਸਾਈਕਲ ਲੁੱਟ ਲਿਆ। ਪਿੰਡ ਗੌਂਸਗੜ੍ਹ ਦੇ ਵਾਸੀ ਰਾਮ ਸ਼ਿੰਗਾਰ ਪਾਸਵਾਨ ਨੇ ਦੱਸਿਆ ਕਿ ਅਜੇ ਉਸਦੇ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਸੀ ਆਇਆ ਅਤੇ ਇਸ ਦੀ ਪਹਿਲੀ ਕਿਸ਼ਤ ਦਸੰਬਰ ਦੀ ਸ਼ੁਰੂਆਤ ’ਚ ਲੱਗਣੀ ਸੀ।
ਲੁਟੇਰਿਆਂ ਨੇ ਉਸਦੇ ਬੱਚਿਆਂ ’ਤੇ ਵੀ ਨਹੀਂ ਤਰਸ ਕੀਤਾ ਅਤੇ ਲੱਤ ਮਾਰ ਕੇ ਤਿੰਨਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਜਦੋਂ ਰਾਮ ਸ਼ਿੰਗਾਰ ਪਾਸਵਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਤਲਵਾਰ ਲੈ ਕੇ ਉਸਦੇ ਮਗਰ ਨੱਸ ਪਏ। ਇਸ ਮਾਮਲੇ ’ਚ ਥਾਣਾ ਮਿਹਰਬਾਨ ਦੀ ਪੁਲਿਸ ਨੇ ਰਾਮ ਸ਼ਿੰਗਾਰ ਪਾਸਵਾਨ ਦੀ ਸ਼ਿਕਾਇਤ ’ਤੇ ਤਿੰਨ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਪਿੰਡ ਗੌਂਸਗੜ੍ਹ ਦਾ ਰਹਿਣ ਵਾਲਾ 40 ਸਾਲਾ ਰਾਮ ਸ਼ਿੰਗਾਰ ਪਾਸਵਾਨ ਪਿੰਡ ਦੇ ਹੀ ਇਕ ਜ਼ਿਮੀਂਦਾਰ ਦੀ ਮੋਟਰ ’ਤੇ ਨੌਕਰੀ ਕਰਦਾ ਹੈ। ਉਹ ਆਪਣੇ ਪਰਿਵਾਰ ਸਮੇਤ ਰਾਤ ਸਮੇਂ ਜ਼ਿਮੀਂਦਾਰ ਦੀ ਉਸਾਰੀ ਅਧੀਨ ਕੋਠੀ ਵਿੱਚ ਹੀ ਸੌਂਦਾ ਹੈ। ਬੀਤੇ ਦਿਨੀਂ ਉਸ ਦੀ 17 ਸਾਲਾ ਸਾਲੀ ਦੀ ਤਬੀਅਤ ਖਰਾਬ ਹੋ ਗਈ ਸੀ। ਇਸ ’ਤੇ ਉਹ ਆਪਣੀ ਅੱਠ ਸਾਲਾ ਧੀ ਅਤੇ ਸਾਲੀ ਨੂੰ ਨਾਲ ਲੈ ਕੇ ਮੋਟਰਸਾਈਕਲ ’ਤੇ ਦਵਾਈ ਲੈਣ ਚਲਾ ਗਿਆ। ਦਵਾਈ ਲੈਣ ਤੋਂ ਬਾਅਦ ਜਦੋਂ ਉਹ ਦੋਵਾਂ ਨੂੰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰਾਹੋ ਰੋਡ ਤੋਂ ਪਿੰਡ ਰੋਤਾ ਪਹੁੰਚਣ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਰਾਮ ਸ਼ਿੰਗਾਰ ਪਾਸਵਾਨ ਮੁਤਾਬਕ ਤਿੰਨਾਂ ਨੌਜਵਾਨਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸਨ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਇਕ ਬਦਮਾਸ਼ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਲੱਤ ਮਾਰ ਦਿੱਤੀ। ਉਹ ਆਪਣੀ ਮਾਸੂਮ ਧੀ ਅਤੇ ਸਾਲੀ ਸਮੇਤ ਸੜਕ ’ਤੇ ਡਿੱਗ ਪਿਆ। ਇਸ ਤੋਂ ਬਾਅਦ ਦੋ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਉਤਰੇ ਅਤੇ ਉਸ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਚੁੱਕ ਕੇ ਭੱਜਣ ਲੱਗੇ।
ਆਪਣੇ ਮੋਟਰਸਾਈਕਲ ਨੂੰ ਅੱਖਾਂ ਸਾਹਮਣੇ ਲੁੱਟਦਾ ਦੇਖ ਰਾਮ ਸ਼ਿੰਗਾਰ ਨੇ ਹਿੰਮਤ ਕਰਦਿਆਂ ਬਦਮਾਸ਼ਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਨੂੰ ਡਰਾਉਣ ਲਈ ਤਲਵਾਰ ਕੱਢ ਲਈ ਅਤੇ ਉਸ ਦੇ ਪਿੱਛੇ ਭੱਜਣ ਲੱਗੇ। ਤਲਵਾਰ ਨਾਲ ਹਮਲੇ ਦੇ ਡਰੋਂ ਸ਼ਿਕਾਇਤਕਰਤਾ ਨੂੰ ਆਪਣੀ ਜਾਨ ਬਚਾਉਣ ਲਈ ਪਿੱਛੇ ਹਟਣਾ ਪਿਆ। ਇਸੇ ਦੌਰਾਨ ਮੁਲਜ਼ਮ ਉਸ ਦਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਕੁਝ ਪਲਾਂ ’ਚ ਹੀ ਉਸ ਦੀਆਂ ਅੱਖਾਂ ਸਾਹਮਣੇ ਉਸ ਦੀ ਮਿਹਨਤ ਦੀ ਕਮਾਈ ਨਾਲ ਖਰੀਦੀ ਖੁਸ਼ੀ ਖੋਹ ਲਈ ਗਈ।
ਰਾਮ ਸ਼ਿੰਗਾਰ ਪਾਸਵਾਨ ਨੇ ਦੱਸਿਆ ਕਿ ਮੋਟਰਸਾਈਕਲ ਖਰੀਦਣਾ ਉਸ ਦਾ ਪੁਰਾਣਾ ਸੁਪਨਾ ਸੀ। ਉਸ ਨੇ ਆਪਣੀ ਮਿਹਨਤ ਦੀ ਕਮਾਈ ’ਚੋਂ ਹੌਲੀ-ਹੌਲੀ ਪੈਸੇ ਜੋੜ ਕੇ ਆਖਰਕਾਰ ਇਕ ਨਵੰਬਰ ਨੂੰ ਕਿਸ਼ਤਾਂ ’ਤੇ ਸਪਲੈਂਡਰ ਮੋਟਰਸਾਈਕਲ ਖਰੀਦਿਆ ਸੀ। ਉਸ ਨੂੰ ਉਮੀਦ ਸੀ ਕਿ ਹੁਣ ਪਰਿਵਾਰ ਦੀਆਂ ਆਉਣ-ਜਾਣ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ ਅਤੇ ਉਸ ਦਾ ਆਪਣਾ ਮੋਟਰਸਾਈਕਲ ਹੋਵੇਗਾ।
ਇਸ ਮੋਟਰਸਾਈਕਲ ਦੀ ਪਹਿਲੀ ਕਿਸ਼ਤ ਦਸੰਬਰ ਮਹੀਨੇ ’ਚ ਭਰਨੀ ਸੀ ਪਰ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਕਿਸ਼ਤ ਭਰਨ ਦੀ ਤਰੀਕ ਆਉਣ ਤੋਂ ਪਹਿਲਾਂ ਹੀ ਬਦਮਾਸ਼ ਉਸ ਦਾ ਮੋਟਰਸਾਈਕਲ ਲੁੱਟ ਕੇ ਲੈ ਗਏ। ਹੁਣ ਮੋਟਰਸਾਈਕਲ ਵੀ ਹੱਥੋਂ ਚਲਾ ਗਿਆ ਅਤੇ ਉਸ ਦੀਆਂ ਕਿਸ਼ਤਾਂ ਦੀ ਜ਼ਿੰਮੇਵਾਰੀ ਵੀ ਉਸ ਦੇ ਸਿਰ ’ਤੇ ਹੈ।
ਉਧਰ, ਮਾਮਲੇ ਸਬੰਧੀ ਥਾਣਾ ਮੇਹਰਬਾਨ ਦੀ ਪੁਲਿਸ ਨੇ ਰਾਮ ਸ਼ਿੰਗਾਰ ਪਾਸਵਾਨ ਦੀ ਸ਼ਿਕਾਇਤ ’ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਮਿਹਨਤਕਸ਼ ਪਰਿਵਾਰ ਦੀ ਖੁਸ਼ੀ ਖੋਹਣ ਵਾਲੇ ਨਕਾਬਪੋਸ਼ ਬਦਮਾਸ਼ ਪੁਲਿਸ ਦੇ ਹੱਥ ਕਦੋਂ ਆਉਂਦੇ ਹਨ ਅਤੇ ਲੁੱਟਿਆ ਗਿਆ ਮੋਟਰਸਾਈਕਲ ਪੀੜਤ ਨੂੰ ਕਦੋਂ ਵਾਪਸ ਮਿਲਦਾ ਹੈ।