ਪਿੰਡ ਘਮਣੇਵਾਲ ਵਿਖੇ ਪ੍ਰਭਾਤ ਫੇਰੀਆਂ ਸਜਾਈਆਂ
ਪਿੰਡ ਘਮਣੇਵਾਲ ਵਿਖੇ ਪ੍ਰਭਾਤ ਫੇਰੀਆਂ ਸਜਾਈਆਂ
Publish Date: Tue, 20 Jan 2026 06:26 PM (IST)
Updated Date: Wed, 21 Jan 2026 04:10 AM (IST)
ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਘਮਣੇਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਨ ਮਾਤਾ ਕਲਸਾਂ ਸਤਿਨਾਮ ਕੇਂਦਰ ਘਮਣੇਵਾਲ ਤੋਂ ਹਰ ਸਾਲ ਵਾਂਗ ਪਿਛਲੇ 9 ਦਿਨਾਂ ਤੋਂ ਸ਼ਰਧਾ-ਭਾਵਨਾ ਨਾਲ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਸਨ ਤੇ ਅੱਜ ਪ੍ਰਭਾਤ ਫੇਰੀਆਂ ਦੀ ਸਮਾਪਤੀ ਕਰਨ ਸਮੇਂ ਸੰਗਤ ਵਲੋਂ ਜੈਕਾਰੇ ਲਗਾਏ ਗਏ। ਇਸ ਮੌਕੇ ਦੌਰਾਨ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਘਮਣੇਵਾਲ ਵੱਲੋਂ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਤੇਜਪਾਲ ਸਿੰਘ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਨੇਤਾ,ਪਾਲ ਸਿੰਘ, ਸੋਹਣ ਸਿੰਘ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ।