ਪਿੰਡ ਢੱਟ ਵਿਖੇ ਬਾਂਦਰ ਨੇ ਪਾਇਆ ਭੜਥੂ, ਕਈ ਪਸ਼ੂ ਕੀਤੇ ਜਖ਼ਮੀ ਪਿੰਡ ਢੱਟ ਵਿਖੇ ਬਾਂਦਰ ਨੇ ਪਾਇਆ ਭੜਥੂ, ਕਈ ਪਸ਼ੂ ਕੀਤੇ ਜਖ਼ਮੀ
Publish Date: Tue, 20 Oct 2026 07:52 PM (IST)
Updated Date: Tue, 20 Oct 2026 07:54 PM (IST)
ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਚੌਂਕੀਮਾਨ : ਪਿੰਡ ਢੱਟ ਵਿਖੇ ਪਿਛਲੇ ਚਾਰ ਪੰਜ ਦਿਨਾਂ ਤੋਂ ਇਕ ਬਾਦਰ ਨੇ ਦਹਿਸਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਉਸ ਨੇ ਕਈ ਪਸੂਆਂ ਨੂੰ ਜਖਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਘਰੋਂ ਨਿਕਲਣ ਤੋਂ ਡਰ ਰਹੇ ਹਨ। ਇਸ ਮੌਕੇ ਬਸੰਤ ਸਿੰਘ ਰੰਧਾਵਾ, ਦਵਿੰਦਰ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗੋਲੂ, ਪਾਲ ਸਿੰਘ, ਬਲਰਾਜ ਸਿੰਘ, ਸਤਨਾਮ ਸਿੰਘ ਢੱਟ, ਪਾਲੀ ਢੱਟ, ਮਨਜਿੰਦਰ ਸਿੰਘ ਤੇ ਰਣਜੀਤ ਸਿੰਘ ਵਿੱਕੀ ਨੇ ਦੱਸਿਆ ਕੇ ਬਾਂਦਰ ਦੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ ਤੇ ਬਾਹਰ ਨਿਕਲਣ ਲੱਗੇ ਹਥਿਆਰ ਹੱਥਾਂ ਵਿਚ ਫੜ ਕੇ ਆਉਦੇ ਹਾਂ, ਕਿਉਂਕਿ ਬਾਂਦਰ ਦਾ ਪਤਾ ਨਹੀਂ ਲੱਗਦਾ ਕਦੋਂ ਹਮਲਾ ਕਰ ਦੇਵੇ ਤੇ ਬਾਂਦਰ ਨੇ ਪਿੰਡ ਵਿਚ ਕਈ ਪਰਿਵਾਰਾਂ ਦੇ ਪਸ਼ੂਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਬਾਦਰ ਤੋਂ ਬਚਣ ਲਈ ਰਾਤ ਦਿਨ ਪਹਿਰਾ ਦੇ ਰਹੇ ਹਾਂ, ਕਿਉਕਿ ਵਾਢੀ ਦਾ ਸਮਾ ਹੋਣ ਕਾਰਨ ਸਭ ਨੂੰ ਘਰੋਂ ਬਾਹਰ ਨਿਕਲਣਾ ਪੈਦਾ ਹੈ ਤੇ ਕਈ ਪਰਿਵਾਰਾਂ ਵਿਚ ਇੱਕਲੀਆਂ ਔਰਤਾਂ ਘਰ ਵਿਚ ਰਹਿ ਜਾਦੀਆਂ ਹਨ ਤੇ ਉਨ੍ਹਾਂ ਨੂੰ ਘਰ ਦਾ ਕੰਮ ਕਰਨਾਂ ਵੀ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕੇ ਇਸ ਸਬੰਧੀ ਉਨ੍ਹਾਂ ਜਗਰਾਓਂ ਦੇ ਐੱਸਡੀਐੱਮ ਤੇ ਜੰਗਲਾਤ ਮਹਿਕਮੇ ਨੂੰ ਜਾਣੂ ਕਰਵਾ ਚੁੱਕੇ ਹਾਂ ਪਰੰਤੂ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸੋਹਣ ਸਿੰਘ, ਮੋਹਣ ਸਿੰਘ, ਹਰਮਿੰਦਰ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਅਵਤਾਰ ਸਿੰਘ, ਬਲਵੀਰ ਸਿਮਘ ਤੇ ਪਾਲ ਸਿੰਘ ਨੇ ਦੱਸਿਆ ਕੇ ਉਨ੍ਹਾਂ ਦੇ ਪਸ਼ੂਆਂ ਨੂੰ ਬਾਂਦਰ ਨੇ ਜ਼ਖ਼ਮੀ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਲਦੀ ਹੀ ਬਾਂਦਰ ਨੂੰ ਫੜਿ੍ਹਆ ਜਾਵੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ।