
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਬਾਈਲ ਡੈਂਟਲ ਕਲੀਨਿਕ ਸਮਾਜ ਨੂੰ ਕੀਤੀ ਸਮਰਪਿਤ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਕ੍ਰਿਸ਼ਚੀਅਨ ਡੈਂਟਲ ਕਾਲਜ ਤੇ ਹਸਪਤਾਲ ਆਫ ਸੀਐੱਮਸੀ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਹਸਪਤਾਲ ਦੇ ਨਵੇਂ ਮੋਬਾਈਲ ਡੈਂਟਲ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਕਲੀਨਿਕ ਪੰਜਾਬ ਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਪਹੁੰਚਯੋਗ ਤੇ ਉੱਚ-ਗੁਣਵੱਤਾ ਭਰਪੂਰ ਦੰਦਾਂ ਦੀ ਦੇਖਭਾਲ ਪ੍ਰਦਾਨ ਕਰਨ ਲਈ ਲਾਹੇਵੰਦ ਸਿੱਧ ਹੋਵੇਗੀ। ਇਹ ਕਲੀਨਿਕ ਉਨ੍ਹਾਂ ਲੋਕਾਂ ਤੱਕ ਪਹੁੰਚ ਕਰੇਗੀ, ਜਿਹੜੇ ਦੰਦਾਂ ਦੀ ਦੇਖਭਾਲ ਕਰਵਾਉਣ ਲਈ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਤੋਂ ਅਸਮਰੱਥ ਹਨ। ਮੋਬਾਈਲ ਡੈਂਟਲ ਕਲੀਨਿਕ ਸਮਾਜ ਨੂੰ ਸਮਰਪਿਤ ਕਰਦਿਆਂ ਸੰਸਥਾ ਫ਼ਖ਼ਰ ਮਹਿਸੂਸ ਕਰ ਰਹੀ ਹੈ। ਕ੍ਰਿਸਚੀਅਨ ਡਾਕਟਰੀ ਸੰਸਥਾਵਾਂ ਨੇ ਪਿਛਲੇ 40 ਸਾਲ ਤੋਂ ਵੱਧ ਸਮੇਂ ਤੋਂ, ਮੋਬਾਈਲ ਡੈਂਟਲ ਸੇਵਾਵਾਂ ਤੇ ਆਊਟਰੀਚ ਕੈਂਪਾਂ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ। ਇਹ ਨਵਾਂ ਕਲੀਨਿਕ ਦੰਦਾਂ ਦੀ ਜਾਂਚ, ਇਲਾਜ ਅਤੇ ਮੂੰਹ ਦੀ ਸਿਹਤ ਸੇਵਾਵਾਂ ਨੂੰ ਸਿੱਧੀਆਂ ਲੋਕਾਂ ਤਕ ਪਹੁੰਚਾਏਗੀ। ਉਨ੍ਹਾਂ ਦੱਸਿਆ ਕਿ ਇਹ ਪਹਿਲ ਸੀਐੱਮਸੀ ਪ੍ਰਸ਼ਾਸਨ, ਲੁਧਿਆਣਾ ਸੀਐਮਸੀ ਬੋਰਡ ਯੂਐਸਏ, ਫ੍ਰੈਂਡਜ਼ ਆਫ਼ ਲੁਧਿਆਣਾ (ਯੂਕੇ), ਸੀਡੀਸੀ ਐਲੂਮਨੀ ਤੇ ਸੀਡੀਸੀ ਦੇ ਦੋਸਤਾਂ ਤੇ ਸ਼ੁਭਚਿੰਤਕਾਂ ਦੇ ਖੁੱਲ੍ਹੇ ਦਿਲ ਨਾਲ ਸਮਰਥਨ ਦੁਆਰਾ ਸੰਭਵ ਹੋਈ ਹੈ।