ਐੱਮਐੱਲਡੀ ਸਕੂਲ ਨੇ ਮਿਸ਼ਨ ਹਰਿਆਲੀ ਤਹਿਤ ਲਾਏ ਬੂਟੇ ਐੱਮਐੱਲਡੀ ਸਕੂਲ ਨੇ ਇਸ ਵਾਰ ਵੀ ਮਿਸ਼ਨ ਹਰਿਆਲੀ ਤਹਿਤ ਹਜਾਰ ਬੂਟੇ ਲਗਾਏ
Publish Date: Tue, 14 Jul 2026 07:46 PM (IST)
Updated Date: Wed, 15 Jul 2026 04:10 AM (IST)
ਆਪਣਾ ਪੰਜਾਬ ਫਾਉਂਡੇਸ਼ਨ ਦੇ ਸੱਦੇ ’ਤੇ ਹਰ ਸਾਲ ਬੂਟੇ ਲਾਉਣ ਦੀ ਮੁਹਿੰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਗਰਾਓਂ : ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿਸ਼ਨ ਹਰਿਆਲੀ ਤਹਿਤ ਪ੍ਰਿੰਸੀਪਲ ਬਲਦੇਵ ਬਾਵਾ ਦੀ ਅਗਵਾਈ ’ਚ ਵਿਦਿਆਰਥੀਆਂ ਅਤੇ ਸਟਾਫ਼ ਨੇ ਹਜਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਦੌਰਾਨ ਇਹ ਹਜਾਰ ਬੂਟੇ ਲਗਾਉਣ ਲਈ ਵਿਦਿਆਰਥੀਆਂ ਅਤੇ ਲੋਕਾਂ ਨੂੰ ਵੀ ਇਸ ਵਿਚ ਯੋਗਦਾਨ ਪਾਉਣ ਲਈ ਬੂਟੇ ਦਿੱਤੇ ਗਏ। ਪਿ੍ਰੰਸੀਪਲ ਬਲਦੇਵ ਬਾਵਾ ਨੇ ਵਿਦਿਆਰਥੀਆਂ ਨੂੰ ਬੂਟੇ ਲਾਉਣ ਲਈ ਪ੍ਰੇਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਸਮਾਜ ਲਈ ਜਿਸ ਵੀ ਕਿਸੇ ਵਿਅਕਤੀ ਤੋਂ, ਜੋ ਸੰਭਵ ਹੋ ਸਕੇ ਉਸ ਵਿਅਕਤੀ ਨੂੰ ਆਪਣੀਆਂ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਦਰੱਖਤਾਂ ਦੀ ਛਾਂ ਦਾ ਆਨੰਦ ਅਸੀਂ ਮਾਣ ਰਹੇ ਹਾਂ ਅਤੇ ਭਰਪੂਰ ਮਾਤਰਾ ਵਿੱਚ ਆਕਸੀਜਨ ਲੈ ਰਹੇ ਹਾਂ, ਇਹ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਲਗਾਏ ਸਨ ਅਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਤੰਦਰੁਸਤ ਭਵਿੱਖ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਸਵੱਛ ਵਾਤਾਵਰਣ ਲਈ ਵੱਧ ਤੋਂ ਵੱਧ ਹਰਿਆਲੀ ਲਈ ਬੂਟੇ ਲਗਾਈਏ। ਬਾਕਸ-- ਬੂਟੇ ਲਾਉਣ ’ਤੇ ਵਿਦਿਆਰਥੀਆਂ ਨੂੰ ਮਿਲਣਗੇ ਦੋ ਅੰਕ ਗਰੇਸ ਮਾਰਕਸ ਇਸ ਮੌਕੇ ਪਿ੍ਰੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਬੂਟੇ ਲਾ ਕੇ ਪਾਲਣ ਵਾਲੇ ਵਿਦਿਆਰਥੀ ਨੂੰ ਹਰ ਵਿਸ਼ੇ ’ਚੋਂ 2-2 ਅੰਕ ਗਰੇਸ ਮਾਰਕਸ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀਆਂ ’ਚ ਜਾਗਰੂਕਤਾ ਬਣੀ ਰਹੇ। ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ-ਇੱਕ ਬੂਟਾ ਆਪਣੇ ਪਰਿਵਾਰ, ਮਾਤਾ-ਪਿਤਾ ਜਾਂ ਭੈਣ ਭਰਾ ਨੂੰ ਸਮਰਪਿਤ ਕਰਨ ਤਾਂ ਜੋ ਬੂਟਾ ਪਰਿਵਾਰਿਕ ਸਾਂਝ ਦਾ ਪ੍ਰਤੀਕ ਹੋ ਨਿੱਬੜੇ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਬੂਟੇ ਵੰਡੇ ਗਏ। ਬਾਕਸ ਪ੍ਰਧਾਨ ਧੂਰੀ ਵੱਲੋਂ ਵਾਤਾਵਰਣ ਪਹਿਰੀ ਬਣਨ ਦੀ ਅਪੀਲ ਅਪਣਾ ਪੰਜਾਬ ਫਾਉਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ, ਕਾਲਜਾਂ ਅਤੇ ਯੂਨੀਵਰਸਟੀ ਦੇ ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹਿੰਮ ਮਿਸ਼ਨ ਹਰਿਆਲੀ ਅਧੀਨ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਣ ਸਾਫ਼ ਸੁਥਰਾ ਅਤੇ ਆਕਸੀਜਨ ਭਰਪੂਰ ਹੋ ਸਕੇ।