ਬੰੜੂਦੀ 'ਚ ਵਿਧਾਇਕ ਠੇਕੇਦਾਰ ਨੇ ਸਿਹਤ ਬੀਮਾ ਕਾਰਡ ਵੰਡੇ
ਪਿੰਡ ਬੰੜੂਦੀ 'ਚ ਵਿਧਾਇਕ ਠੇਕੇਦਾਰ ਨੇ ਸਿਹਤ ਬੀਮਾ ਵਾਲੇ ਕਾਰਡ ਵੰਡੇ
Publish Date: Sat, 26 Sep 2026 08:05 PM (IST)
Updated Date: Sun, 27 Sep 2026 04:07 AM (IST)
14 ਪਿੰਡ ਬੜੂੰਦੀ ’ਚ ਲੋਕਾਂ ਨੂੰ ਕਾਰਡ ਵੰਡਦੇ ਹੋਏ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ। ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਦੇ ਪਿੰਡ ਬੰੜੂਦੀ ਚ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਮੁਫ਼ਤ ਸਿਹਤ ਸਹੂਲਤਾਂ ਵਾਲੇ ਕਾਰਡ ਵੰਡੇ। ਇਸ ਮੌਕੇ ਉਨ੍ਹਾਂ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ, ਉਸ ਨੂੰ ਹਰੇਕ ਪਿੰਡ ਤੇ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੀਐੱਮ ਦਾ ਸੁਪਨਾ ਹੈ ਕਿ ਹਰ ਨਾਗਰਿਕ ਕੋਲ ਇਹ 10 ਲੱਖ ਤੱਕ ਦੀ ਸਹੂਲਤ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਹੋਵੇ ਤਾਂ ਜੋ ਹਰੇਕ ਵਿਅਕਤੀ ਆਪਣਾ ਇਲਾਜ ਸਮੇਂ ਸਿਰ ਕਰਵਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਇਹ ਕਾਰਡ ਨਹੀਂ ਬਣਾਇਆ ਤਾਂ ਉਹ ਪਿੰਡਾਂ ਵਿੱਚ ਇਹ ਕਾਰਡ ਬਣਵਾਉਣ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ ਉਨ੍ਹਾਂ ਨਾਲ ਰਾਬਤਾ ਕਰਕੇ ਆਪਣਾ ਕਾਰਡ ਬਣਾਉਣ ਤਾਂ ਜੋ ਉਹ ਵੀ ਇਸ ਸਹੂਲਤ ਦਾ ਲਾਭ ਉਠਾ ਸਕਣ। ਇਸ ਮੌਕੇ ਪਿੰਡ ਦੇ ਸਰਪੰਚ ਬਿੱਟੂ ਬੰੜੂਦੀ, ਪੰਚਾਇਤ ਮੈਂਬਰ ਪ੍ਰਮੋਦ ਸਿੰਘ, ਸਰਪੰਚ ਸੁਖਵਿੰਦਰ ਸਿੰਘ ਨੱਥੋਵਾਲ, ਸਵਰਨ ਸਿੰਘ ਨੰਬਰਦਾਰ ਜਸਵੰਤ ਸਿੰਘ ਹਾਜ਼ਰ ਸਨ।