ਵਿਧਾਇਕ ਇਆਲੀ ਭਲਕੇ ਕਰਨਗੇ ਚੈਰੀਟੇਬਲ ਲੈਬ ਦੇ ਕਲੈਕਸ਼ਨ ਸੈਂਟਰ ਦਾ ਉਦਘਾਟਨ
ਵਿਧਾਇਕ ਇਆਲੀ ਭਲਕੇ ਕਰਨਗੇ ਚੈਰੀਟੇਬਲ ਲੈਬ ਦੇ ਕਲੈਕਸ਼ਨ ਸੈਂਟਰ ਦਾ ਉਦਘਾਟਨ
Publish Date: Tue, 29 Sep 2026 08:12 PM (IST)
Updated Date: Wed, 30 Sep 2026 04:10 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਲਾਈਵ ਫਾਊਂਡੇਸ਼ਨ ਵੱਲੋਂ ਦਸ਼ਮੇਸ਼ ਸੇਵਾ ਦਲ ਮੰਡੀ ਮੁੱਲਾਂਪੁਰ ਦੇ ਸਹਿਯੋਗ ਨਾਲ ਰਾਏਕੋਟ ਰੋਡ ਦਾਖਾ ਕੰਪਲੈਕਸ ਵਿਖੇ ਚੈਰੀਟੇਬਲ ਲੈਬ ਕਲੈਕਸ਼ਨ ਸੈਂਟਰ ਖੋਲਿ੍ਹਆ ਜਾ ਰਿਹਾ ਹੈ। ਜਿਸਦਾ ਉਦਘਾਟਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ 1 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਇਸ ਮੌਕੇ ਸਤੀਸ਼ ਕੁਮਾਰ ਮੁੱਖ ਸਮਾਜ ਸੇਵੀ (ਐੱਨਜੀਓ ਵਰਕਰ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਸੇਵਾ ਦਲ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਲਾਈਵ ਫਾਊਂਡੇਸ਼ਨ ਵੱਲੋਂ ਖੋਲ੍ਹੇ ਜਾਣ ਵਾਲੇ ਇਸ 262ਵੇਂ ਚੈਰੀਟੇਬਲ ਲੈਬ ਕਲੈਕਸ਼ਨ ਸੈਂਟਰ ਵਿੱਚ ਗੁਰਦਿਆਂ, ਸ਼ੂਗਰ ਤੇ ਯੂਰੀਕ ਐਸਿਡ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕਲੈਕਸ਼ਨ ਸੈਂਟਰ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੈਂਟਰ ਦੀ ਸਥਾਪਨਾ ਲਾਈਵ ਫਾਊਂਡੇਸ਼ਨ ਲੈਬ ਵੱਲੋਂ ਦਸ਼ਮੇਸ਼ ਸੇਵਾ ਦਲ ਦੀ ਸੇਵਾ ਭਾਵਨਾ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਖਾਲਸਾ, ਤੇਜਿੰਦਰ ਸਿੰਘ ਨਾਗੀ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਅੱਪੂ, ਜਸਵਿੰਦਰ ਮੱਕੜ, ਇੰਦਰਜੀਤ ਸਿੰਘ ਗਿੱਲ ਅਤੇ ਡਾ. ਅਮਰਪ੍ਰੀਤ ਸਿੰਘ ਲੇਲ ਆਦਿ ਹਾਜ਼ਰ ਸਨ।