ਵਿਧਾਇਕ ਇਆਲੀ ਨੇ ਗੁ. ਪ੍ਰਬੰਧਕ ਕਮੇਟੀ ਨੂੰ 1 ਲੱਖ ਦੀ ਨਕਦੀ ਕੀਤੀ ਭੇਟ ਵਿਧਾਇਕ ਇਆਲੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਦੀ ਨਕਦੀ ਕੀਤੀ ਭੇਂਟ
Publish Date: Tue, 18 Aug 2026 09:17 PM (IST)
Updated Date: Wed, 19 Aug 2026 04:06 AM (IST)
ਸਤੀਸ਼ ਗੁਪਤਾ, ਪੰਜਾਬੀ ਜਾਗਰਣ, ਚੌਕੀਮਾਨ : ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਸੋਹੀਆ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਉਚੇਚੇ ਤੌਰ ਤੇ ਜੱਥੇਬੰਦੀ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਪਣੀ ਨੇਕ ਕਮਾਈ ਵਿਚੋਂ ਗੁਰਦੁਆਰਾ ਸਾਹਿਬ ਦੀ ਨਵੀ ਬਣ ਰਹੀ ਇਮਾਰਤ ਲਈ 1 ਲੱਖ ਰੁਪਏ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੂੰ ਭੇਟ ਕੀਤੇ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕੇ ਧਾਰਮਿਕ ਅਸਥਾਨ ਸਾਡੀ ਸਾਂਝੀ ਵਿਰਾਸਤ ਹਨ ਅਤੇ ਇਹਨਾਂ ਦੀ ਸੇਵਾ ਸੰਭਾਲ ਤੇ ਧਾਰਮਿਕ ਕਾਰਜਾਂ ਵਿਚ ਯੋਗਦਾਨ ਪਾਉਣਾ ਹਰੇਕ ਵਿਅਕਤੀ ਦੀ ਜਿੰਮੇਵਾਰੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਸਮੁੱਚੀ ਪ੍ਰਬੰਧਕੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆ, ਸਰਪੰਚ ਕੁਲਵੰਤ ਸਿੰਘ, ਪ੍ਰਧਾਨ ਸੁਖਮਿੰਦਰ ਸਿੰਘ ਕਾਕਾ ਸੋਹੀਆ ਤੇ ਪ੍ਰਧਾਨ ਗੁਰਦੇਵ ਸਿੰਘ ਸੋਹੀਆ ਦੀ ਅਗਵਾਈ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਨੇਕ ਸਿੰਘ ਬੜਿੰਗ, ਬਲਵੀਰ ਸਿੰਘ ਸੋਹੀਆ, ਕੇਸਰ ਸਿੰਘ, ਨਿਰਭੈ ਸਿੰਘ, ਮਨਜਿੰਧਰ ਸਿੰਘ ਮੰਗਾ, ਸੱਜਣ ਸਿੰਘ, ਸੁਰਜੀਤ ਸਿੰਘ, ਪੰਚ ਭਾਗ ਸਿੰਘ, ਕੁਲਵੰਤ ਸਿੰਘ, ਨਿਰਵੈਰ ਸਿੰਘ, ਸਿਮਰਜੀਤ ਸਿੰਘ ਸੋਨੀ ਸੋਹੀਆ, ਗੁਰਸੇਵਕ ਸਿੰਘ ਸੋਹੀਆ ਆਦਿ ਹਾਜ਼ਰ ਸਨ।