- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-1 ਕਰੋੜ 96 ਲੱਖ ਨਾਲ ਬਣਨ ਵਾਲੇ ਨੂਰਾਂ ਵਾਲਾ ਰੋਡਦਾ ਵਿਧਾਇਕ ਗਰੇਵਾਲ ਵੱਲੋਂ ਉਦਘਾਟਨ

ਜ਼ਰੂਰੀ)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਨੂਰਾਂ ਵਾਲਾ ਰੋਡ ਨੂੰ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਗਰੇਵਾਲ ਭੋਲਾ ਨੇ ਕਿਹਾ ਕਿ ਨੂਰਾਵਾਲ ਮੇਨ ਰੋਡ ਅੱਜ ਤੋਂ ਬਾਅਦ ਸਰਦਾਰ ਤਾਰਾ ਸਿੰਘ ਸੁਤੰਤਰਤਾ ਸੰਗਰਾਮੀ ਮਾਰਗ ਵਜੋਂ ਜਾਣਿਆ ਜਾਵੇਗਾ। ਉਹਨਾਂ ਕਿਹਾ ਕਿ ਸੜਕ ਦਾ ਨਾਮ ਮਹਾਨ ਸ਼ਖਸੀਅਤ ਸੁਤੰਤਰਤਾ ਸੰਗਰਾਮੀ ਦੇ ਨਾਮ ਤੇ ਰੱਖਣ ’ਤੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦੀ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸੜਕ ’ਤੇ ਆਵਾਜਾਈ ਬਹੁਤ ਜਿਆਦਾ ਹੈ, ਇਹ ਸੜਕ ਕਈ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ। ਇਸ ਸੜਕ ਦੇ ਸੀਵਰੇਜ ਕੰਮ ਜੋ ਕਿ ਇਕ ਕਰੋੜ 20 ਲੱਖ ਦੀ ਲਾਗਤ ਨਾਲ ਮੁਕੰਮਲ ਕਰਵਾਏ ਗਏ ਹਨ ਅਤੇ ਅੱਜ ਇਸ ਸੜਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਕਰੀਬ 1 ਕਰੋੜ 96 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਸੜਕ ਦੇ ਮੁਕੰਮਲ ਹੋਣ ਨਾਲ ਕਈ ਪਿੰਡਾਂ ਦੇ ਨਾਲ -ਨਾਲ ਇਲਾਕਾ ਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਜੋ ਵੀ ਵਿਕਾਸ ਦੇ ਕੰਮ ਹੋ ਰਹੇ ਹਨ। ਉਹਨਾਂ ਨੂੰ ਪੂਰੀ ਇਮਾਨਦਾਰੀ ਤੇ ਵਧੀਆ ਤਰੀਕੇ ਨਾਲ ਕਰਵਾਏ ਜਾ ਰਹੇ ਹਨ, ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਜਸਵਿੰਦਰ ਸਿੰਘ ਸੰਧੂ, ਬਾਬੂ ਰਾਮ ਸ਼ਰਮਾ ਵਾਰਡ ਇੰਚਾਰਜ, ਸੁਰਿੰਦਰ ਬਜਾਜ, ਮਹਾਂਵੀਰ ਸਿਸੋਦੀਆ, ਰੋਮੀ ਵਰਮਾ, ਗੁਰਦੀਪ ਲੱਕੀ, ਵਿੱਕੀ ਸ਼ਰਮਾ, ਰੋਹਿਤ ਬਿੱਲਾ, ਪੰਕਜ ਸ਼ਰਮਾ, ਸੁੱਚਾ ਫਾਬੜਾ, ਓਮ ਪ੍ਰਕਾਸ਼, ਦੀਪਕ ਛਾਬੜਾ, ਮਨਜੀਤ ਸਿੰਘ ਹਕੀਕਤ ਰਾਏ, ਭੁਪਿੰਦਰ ਸਿੰਘ, ਪਿੰਦਰ ਸਿੰਘ, ਰੋਹਿਤ ਬਿੱਲਾ, ਸੁਰਜੀਤ ਫਾਬੜਾ ਅਤੇ ਬਲਵਿੰਦਰ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।