- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਛੀਨਾ ਨੇ ਆਰਐਮਸੀ ਸੜਕ ਨਿਰਮਾਣ ਕਾਰਜ਼ਾਂ ਦੀ ਕਰਵਾਈ ਸ਼ੁਰੂਆਤ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਅੱਜ ਵੱਖ-ਵੱਖ ਤਿੰਨ ਸਥਾਨਾਂ ’ਤੇ ਆਰਐਮਸੀ ਸੜਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ। ਵਿਧਾਇਕਾ ਛੀਨਾ ਨੇ ਵਾਰਡ ਨੰਬਰ 33 ਅਧੀਨ ਹਰਗੋਬਿੰਦ ਨਗਰ ਗਲੀ ਨੰਬਰ 10, ਕਰਮਜੀਤ ਨਗਰ ਤੇ ਸੁਖਦੇਵ ਨਗਰ ਗਲੀ ਨੰਬਰ 8 ਵਿੱਚ ਆਰਐਮਸੀ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਹਰਗੋਬਿੰਦ ਨਗਰ ਦੀ ਗਲੀ ਨੰਬਰ 10 ਦੇ ਵਸਨੀਕਾਂ ਨੇ ਦੱਸਿਆ ਕਿ ਇਹ ਗਲੀ ਕਰੀਬ 10–15 ਸਾਲਾਂ ਤੋਂ ਨਹੀਂ ਬਣੀ ਸੀ, ਜਦਕਿ ਕਰਮਜੀਤ ਨਗਰ ਵਿੱਚ ਵੀ ਲੋਕ ਪਿਛਲੇ 15 ਸਾਲਾਂ ਤੋਂ ਨਵੀਂ ਸੜਕ ਦੀ ਉਡੀਕ ਕਰ ਰਹੇ ਸਨ। ਟੁੱਟੀਆਂ ਸੜਕਾਂ ਕਾਰਨ ਰੋਜ਼ਾਨਾ ਆਵਾਜਾਈ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਰਐੱਮਸੀ ਸੜਕਾਂ ਦੇ ਨਿਰਮਾਣ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਸੁਖਾਵੀਂ ਹੋਵੇਗੀ। ਇਸੇ ਦੌਰਾਨ ਸੁਖਦੇਵ ਨਗਰ ਗਲੀ ਨੰਬਰ 8 ਵਿੱਚ ਪਿਛਲੀ ਸਰਕਾਰ ਵੱਲੋਂ ਅਧੂਰਾ ਛੱਡਿਆ ਗਿਆ ਸੜਕ ਨਿਰਮਾਣ ਕਾਰਜ ਵੀ ਮੁੜ ਸ਼ੁਰੂ ਕਰਵਾਇਆ। ਇਹ ਸੜਕ ਹੁਣ ਉੱਚ ਗੁਣਵੱਤਾ ਵਾਲੀ ਆਰਐਮਸੀ ਤਕਨੀਕ ਨਾਲ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਲਈ ਮਜ਼ਬੂਤ ਅਤੇ ਟਿਕਾਊ ਸੜਕ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਦਾ ਹੱਲ, ਹਰ ਗਲੀ ਦਾ ਵਿਕਾਸ ਅਤੇ ਹਰ ਘਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੀ ਸਾਡਾ ਮਕਸਦ ਹੈ। ਹਲਕੇ ਦੇ ਵਿਕਾਸ ਦੀ ਇਹ ਲੜੀ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।