ਮੈਡੀਕਲ ਸਟੋਰ ਕਰਮਚਾਰੀ ਨੇ ਸੁਸਾਈਡ ਨੋਟ ਲਿਖ ਕੇ ਕੀਤੀ ਖ਼ੁਦਕੁਸ਼ੀ, ਰੋਹਿਤ ਸੂਦ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਤਾਪ ਨਗਰ, ਜੱਸੀਆਂ ਰੋਡ ਨੇੜੇ ਲਕਸ਼ਮੀ ਨਗਰ ਵਾਸੀ ਸੰਧਿਆ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਚੰਦ (ਕਰੀਬ 35) ਪਿੰਡੀ ਗਲੀ ਸਥਿਤ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਬੀਤੇ ਦਿਨ ਕਰੀਬ ਦੁਪਹਿਰ 2.30 ਵਜੇ ਉਹ ਘਰ ਵਾਪਸ ਆ ਗਿਆ।
Publish Date: Mon, 03 Aug 2026 01:15 PM (IST)
Updated Date: Mon, 03 Aug 2026 01:21 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਹੈਬੋਵਾਲ ਇਲਾਕੇ ਵਿੱਚ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਨ ਵਾਲੇ ਨੌਜਵਾਨ ਵੱਲੋਂ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਹੈਬੋਵਾਲ ਥਾਣਾ ਪੁਲਿਸ ਨੇ ਰੋਹਿਤ ਸੂਦ ਨਾਮਕ ਵਿਅਕਤੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 108 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਤਾਪ ਨਗਰ, ਜੱਸੀਆਂ ਰੋਡ ਨੇੜੇ ਲਕਸ਼ਮੀ ਨਗਰ ਵਾਸੀ ਸੰਧਿਆ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਚੰਦ (ਕਰੀਬ 35) ਪਿੰਡੀ ਗਲੀ ਸਥਿਤ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਬੀਤੇ ਦਿਨ ਕਰੀਬ ਦੁਪਹਿਰ 2.30 ਵਜੇ ਉਹ ਘਰ ਵਾਪਸ ਆ ਗਿਆ। ਜਦੋਂ ਉਹ ਖੁਦ ਕਰੀਬ 3.30 ਵਜੇ ਘਰ ਪਹੁੰਚੀ ਤਾਂ ਉਸ ਦਾ ਪਤੀ ਘਰ ਦੇ ਫਰਸ਼ 'ਤੇ ਬੇਹੋਸ਼ ਹਾਲਤ ਵਿੱਚ ਪਿਆ ਸੀ।
ਉਸ ਨੇ ਗੁਆਂਢੀਆਂ ਦੀ ਮਦਦ ਨਾਲ ਤਰਸੇਮ ਚੰਦ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤਕਰਤਾ ਮੁਤਾਬਕ, ਮ੍ਰਿਤਕ ਦੀ ਡਾਇਰੀ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਰੋਹਿਤ ਸੂਦ ਨੇ ਉਸ ਨੂੰ ਇਸ ਕਦਮ ਲਈ ਮਜਬੂਰ ਕੀਤਾ।
ਇਸ ਸਬੰਧੀ ਹੈਬੋਵਾਲ ਥਾਣੇ ਵਿੱਚ ਰੋਹਿਤ ਸੂਦ ਖ਼ਿਲਾਫ਼ ਧਾਰਾ 108 ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਚੌਂਕੀ ਜਗਤਪੁਰੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੁਦਕੁਸ਼ੀ ਕਰਨ ਵਾਲਾ ਵਿਅਕਤੀ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ ਹੈ। ਹੈ।