ਸਿਰਥਲਾ ਦੇ ਕਈ ਹੋਰ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜਿਆ ਸਿਰਥਲਾ ਦੇ ਕਈ ਹੋਰ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜਿਆ
Publish Date: Tue, 29 Sep 2026 08:34 PM (IST)
Updated Date: Wed, 30 Sep 2026 04:10 AM (IST)
ਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ ਜੌੜੇਪੁਲ ਜਰਗ : ਨਜ਼ਦੀਕੀ ਪਿੰਡ ਸਿਰਥਲਾ ਵਿਖੇ ਕਾਂਗਰਸ ਪਾਰਟੀ ਦਾ ਕਾਫ਼ਲਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲ਼ਦੀ ਜਾ ਰਹੀ ਹੈ, ਪਿਛਲੇ ਹਫਤੇ ਜਿੱਥੇ ਪਿੰਡ ਦੇ ਮੌਜ਼ੂਦਾ ਸਰਪੰਚ ਸਤਵੰਤ ਸਿੰਘ ਨੇ ਆਪਣੇ ਦਰਜ਼ਨਾਂ ਸਾਥੀਆਂ ਸਮੇਤ ਕਾਂਗਰਸ ’ਚ ਸ਼ਮੂਲੀਅਤ ਕੀਤੀ, ਉੱਥੇ ਹੀ ਸਰਪੰਚ ਸਤਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਹੋਰ ਕਈ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜਿਆ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵਲੋਂ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ, ਸਰਪੰਚ ਸਤਵੰਤ ਸਿੰਘ, ਮੰਡਲ ਪ੍ਰਧਾਨ ਹੈਪੀ ਰੌਣੀ ਤੇ ਸਾਬਕਾ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਦੀ ਹਾਜ਼ਰੀ ਦੌਰਾਨ ਪਿੰਡ ਸਿਰਥਲਾ ਦੇ ਰਣਜੀਤ ਸਿੰਘ, ਬੱਗਾ ਸਿੰਘ, ਸੰਤੋਖ ਸਿੰਘ, ਕੁਲਵਿੰਦਰ ਸਿੰਘ ਫ਼ੌਜੀ, ਗੁਰਜੰਟ ਸਿੰਘ ਤੇ ਕੁਲਦੀਪ ਸਿੰਘ ਸਮੇਤ ਉਹਨਾਂ ਦੇ ਪਰਿਵਾਰਾਂ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਕੀਤਾ ਤੇ ਉਹਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ । ਲੱਖਾ ਪਾਇਲ ਨੇ ਆਖ਼ਿਆ ਕਿ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਸਮੂਹ ਸਾਥੀਆਂ ਦਾ ਕਾਂਗਰਸ ਪਰਿਵਾਰ ਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਸਾਥੀਆਂ ਨੂੰ ਪਾਰਟੀ ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾ ਆਖ਼ਿਆ ਕਿ ਉਮੀਦ ਹੈ ਕਿ ਆਪਸੀ ਸਾਂਝ, ਪਿਆਰ ਅਤੇ ਵਿਸ਼ਵਾਸ ਨਾਲ ਮਿਲ ਕੇ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਬੁਲੰਦ ਕਰਾਂਗੇ। ਪ੍ਰਧਾਨ ਲੱਖਾ ਪਾਇਲ ਨੇ ਆਖ਼ਿਆ ਕਿ ਸਰਪੰਚ ਸਤਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਸਿਰਥਲਾ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਮੁੱਚਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲਾ ਨਜ਼ਰ ਆ ਰਿਹਾ ਅਤੇ ਆਉਣ ਵਾਲਾ ਕਾਂਗਰਸ ਦਾ ਹੈ ਅਤੇ ਸੂਬੇ ਦੇ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਲਈ ਪੱਬਾਂ ਭਾਰ ਹਨ। ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ ਨੇ ਆਖਿਆ ਕਿ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਹਰੇਕ ਚੋਣ ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਰਹੀ ਹੈ ਤੇ ਆਓ ਹੁਣ ਸਾਰੇ ਰਲ ਕੇ ਆਪਾਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਲੱਖਾ ਪਾਇਲ ਨੂੰ ਵੱਡੀ ਲੀਡ ਨਾਲ ਜਿੱਤ ਦਰਜ਼ ਕਰਵਾਉਣ ਚ ਆਪਣਾ ਯੋਗਦਾਨ ਪਾਈਏ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਬਦਲਾਅ ਨੂੰ ਬਦਲਣ ਦਾ ਮਨ ਬਣਾਈ ਬੈਠੇ ਹਨ ਤੇ ਅਗਾਮੀ ਚੋਣਾਂ ਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਸਰਪੰਚ ਸਤਵੰਤ ਸਿੰਘ ਸਿਰਥਲਾ ,ਡਾ.ਕਰਨੈਲ ਸਿੰਘ ਪੰਚ, ਸੈਕਟਰੀ ਅਮਰੀਕ ਸਿੰਘ ਗਿੱਲ, ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ, ਸਰਪੰਚ ਕੁਲਦੀਪ ਸਿੰਘ ਰਾਮਪੁਰ, ਜੁਝਾਰ ਸਿੰਘ, ਕੁਲਵਿੰਦਰ ਸਿੰਘ ਕਾਕਾ ,ਬੇਅੰਤ ਸਿੰਘ , ਹਨੀ,ਨਿੱਕੂ, ਹਰਵਿੰਦਰ ਸਿੰਘ ਲੰਬੜ, ਮਨਦੀਪ ਸਿੰਘ ,ਦੀਵਾਨ ਸਿੰਘ ,ਨਵੀ ,ਨਿਰਭੈ ਸਿੰਘ, ਪ੍ਰਭਜੀਤ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ,ਬਲਦੇਵ ਸਿੰਘ,ਕੁਲਦੀਪ ਸਿੰਘ, ਯੂਥ ਆਗੂ ਗੁਰਪ੍ਰੀਤ ਸਿੰਘ ਗੁਰੀ ਗਿੱਲ,ਕੁਲਵਿੰਦਰ ਸਿੰਘ ਲਾਲਾ ਫੌਜੀ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ,ਪਰਸ਼ੋਤਮ ਸਿੰਘ, ਹੰਸ ਸਿੰਘ, ਲਾਲੀ ਸਿਰਥਲਾ, ਜੋਗਿੰਦਰ ਸਿੰਘ ਮਲਕੀਤ ਸਿੰਘ ਘੁੱਕ ਕੁਲਵਿੰਦਰ ਸਿੰਘ ਬਬਰਾ, ਜਿਊਣ ਸਿੰਘ,ਨੰਬਰਦਾਰ ਮੁਕੰਦ ਸਿੰਘ, ਗੁਰਪ੍ਰੀਤ ਸਿੰਘ ਰੌਣੀ, ਯੂਥ ਆਗੂ ਹਰਮਨ ਬਿਲਿੰਗ ਮਾਂਹਪੁਰ, ਗੁਰਪ੍ਰੀਤ ਸਿੰਘ ਗੁਰੀ ਲਸਾੜਾ , ਸਰਪੰਚ ਰਮਨਪਾਲ ਧਮੋਟ ਤੇ ਮਨਜੀਤ ਸਿੰਘ ਮੰਨਾ ਜ਼ੁਲਮਗੜ੍ਹ ਸਮੇਤ ਹੋਰ ਹਾਜ਼ਰ ਸਨ।