ਮਾਸਟਰ ਭਰਤ ਭਾਵਭਿੰਨੀਆਂ ਸ਼ਰਧਾਂਜਲੀਆਂ ਕੀਤੀਆਂ ਭੇਟ ਮਾਸਟਰ ਰਘਬੀਰ ਸਿੰਘ ਭਰਤ ਦੀ ਅੰਤਿਮ ਅਰਦਾਸ ਮੌਕੇ ਅਨੇਕਾਂ ਸਾਹਿਤਕ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ
Publish Date: Tue, 27 Oct 2026 07:36 PM (IST)
Updated Date: Tue, 27 Oct 2026 07:37 PM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਪੰਜਾਬੀ ਸਾਹਿਤ ਜਗਤ ਦੀ ਅਹਿਮ ਸ਼ਖਸ਼ੀਅਤ ਮਾਸਟਰ ਰਘਬੀਰ ਸਿੰਘ ਭਰਤ ਮਾਛੀਵਾੜਾ ਸਾਹਿਬ ਨਮਿੱਤ ਅੰਤਿਮ ਅਰਦਾਸ ਗੁਰਦੁਆਰਾ ਟਿਕਾਣਾ ਜੀ ਵਿਖੇ ਹੋਈ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕੀਰਤਨ ਕੀਤਾ ਗਿਆ। ਅਰਦਾਸ ਹੋਣ ਉਪਰੰਤ ਮਾਸਟਰ ਰਘਬੀਰ ਸਿੰਘ ਭਰਤ ਦੀ ਆਖਰੀ ਕਿਤਾਬ ਫੁਲਵਾੜੀ ਜੋ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਛਾਪੀ ਗਈ ਸੀ, ਨੂੰ ਰਿਲੀਜ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਇਸ ਮੌਕੇ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ ਨੇ ਭਰਤ ਜੀ ਦੀ ਜੀਵਨੀ ’ਤੇ ਸਾਹਿਤ ਸੰਸਾਰ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। ਜਲੰਧਰ ਤੋਂ ਪੁੱਜੇ ਕੁਲਦੀਪ ਸਿੰਘ ਬੇਦੀ ਨੇ ਮਾਸਟਰ ਜੀ ਨਾਲ ਸਾਹਿਤਕ ਸਾਂਝ ਦੀ ਗੱਲਬਾਤ ਸਾਂਝੀ ਕੀਤੀ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਪੰਧੇਰ ਨੇ ਭਰਤ ਜੀ ਵੱਲੋਂ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ’ਚ ਪਾਏ ਹੋਏ ਯੋਗਦਾਨ ਦਾ ਵਰਣਨ ਕੀਤਾ। ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਮਾਸਟਰ ਰਘਬੀਰ ਸਿੰਘ ਭਰਤ ਦੇ ਮੁਢਲੇ ਸਾਹਿਤਕ ਸਾਥੀ ਮਾਸਟਰ ਤੇਲੂ ਰਾਮ ਕੁਹਾੜਾ ਨੇ ਉਨ੍ਹਾਂ ਨਾਲ ਬਿਤਾਏ ਹੋਏ ਸਮੇਂ ਦੀ ਗੱਲਬਾਤ ਕੀਤੀ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸੁਖਵਿੰਦਰ ਸਿੰਘ ਗਿੱਲ, ਕਸਤੂਰੀ ਲਾਲ ਮਿੰਟੂ, ਦਰਸ਼ਨ ਕੁੰਦਰਾ, ਲੈਕਚਰਾਰ ਸਵਰਨ ਸਿੰਘ ਛੌੜੀਆਂ, ਰਾਮ ਸਿੰਘ ਕਾਲੜਾ, ਦੀਪ ਦਿਲਬਰ ਅਮਰਿੰਦਰ ਸਿੰਘ ਨੋਬੀ, ਐੱਸ ਨਸੀਮ, ਬਲਵੀਰ ਸਿੰਘ ਮਾਨ, ਉਪਜਿੰਦਰ ਸਿੰਘ ਔਜਲਾ, ਜਸਪਾਲ ਸਿੰਘ ਜੱਜ, ਬਾਬਾ ਕਸ਼ਮੀਰਾ ਸਿੰਘ, ਕੁਲਵੰਤ ਕੌਰ ਨੀਲੋ, ਬਾਬਾ ਗੁਰਨਾਮ ਸਿੰਘ ਧੰਨੂਰ, ਲੰਬੜਦਾਰ ਹਰਿਮੰਦਰ ਸਿੰਘ ਗਿੱਲ, ਦਲਜੀਤ ਸਿੰਘ ਪੁੱਤਰ ਮਾਸਟਰ ਰਘਵੀਰ ਸਿੰਘ ਆਦਿ ਹਾਜ਼ਰ ਸਨ।