ਮਾਨ ਸਰਕਾਰ ਨੇ ਵਾਅਦੇ ਕੀਤੇ ਪੂਰੇ : ਛੀਨਾ
ਮਾਨ ਸਰਕਾਰ ਨੇ ਇੱਕ-ਇੱਕ ਕਰਕੇ ਵਾਅਦੇ ਕੀਤੇ ਪੂਰੇ : ਛੀਨਾ
Publish Date: Tue, 31 Mar 2026 06:21 PM (IST)
Updated Date: Tue, 31 Mar 2026 06:25 PM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਹਲਕਾ ਦੱਖਣੀ ਦੇ ਵਾਰਡ-27 ਅਤੇ 39 ਵਿਖੇ ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਪ੍ਰੋਗਰਾਮ ਤਹਿਤ ਜਨ ਸੰਵਾਦ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਚ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਨ੍ਹਾਂ ਸਾਰਿਆਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਗਿਆ ਹੈ, ਜਿਵੇਂ ਮੁਫਤ ਬਿਜਲੀ ਸਕੀਮ ਤਹਿਤ 300 ਯੂਨਿਟ ਮਾਫ ਕਰਨਾ, ਸਿਹਤ ਸਹੂਲਤਾਂ ਚ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਸਿਹਤ ਬੀਮਾ ਯੋਜਨਾ ਤੇ ਮੁਹੱਲਾ ਕਲੀਨਿਕ ਖੋਲ੍ਹਣਾ, ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ 1500 ਤੇ 1000 ਰੁਪਏ ਦੇਣਾ, ਨੌਜਵਾਨ ਵਰਗ ਨੂੰ 62000 ਤੋਂ ਵੱਧ ਨੌਕਰੀਆਂ ਦੇਣਾ, ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦਾ ਖਾਤਮਾ ਕਰਨਾ। ਉਨ੍ਹਾਂ ਕਿਹਾ ਹਲਕਾ ਦੱਖਣੀ ਦੇ ਚਾਰ ਸਾਲਾਂ ਚ ਰਿਕਾਰਡ ਤੋੜ ਵਿਕਾਸ ਕੀਤੇ ਗਏ ਹਨ ਜਿਨਾਂ ਚ ਸੜਕਾਂ ਦਾ ਵਿਸਥਾਰ ਕਰਨਾ, ਨਵੀਆਂ ਸੜਕਾਂ ਬਣਾਉਣਾ ਅਤੀ ਆਧੁਨਿਕ ਸਟੇਡੀਅਮ ਬਣਾਉਣਾ, ਨਸ਼ਿਆਂ ਦਾ ਖਾਤਮਾ ਕਰਨਾ ਤੇ ਸਕੂਲਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਦੱਖਣੀ ਦਾ ਆਉਣ ਵਾਲੇ ਸਮੇਂ ਵਿੱਚ ਰਹਿੰਦੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਹਲਕਾ ਦੱਖਣੀ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਵੱਲੋਂ ਵਿਕਾਸ ਦੇ ਨਾਮ ਤੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਗਿਆ ਹੈ। ਇਸ ਮੌਕੇ ਫਿਰੋਜ਼ ਖਾਨ,ਭਿੰਦਾ ਗਿੱਲ , ਲਖਵਿੰਦਰ ਜੋੜਾਂ, ਬਲਾਕ ਪ੍ਰਧਾਨ ਹਰਵਿੰਦਰ ਕੌਰ,ਅਮਿਤ ਹਨੂੰਮਾਨ ਟਰੇਡਰ, ਅਮਨਜੋਤ ਕੌਰ ਬਲਾਕ ਪ੍ਰਧਾਨ,ਹੈਪੀ ਸ਼ਰਮਾ, ਬਲਾਕ ਪ੍ਰਧਾਨ ਹਰਦੇਵ ਸਿੰਘ ਗੋਲਡੀ, ਰਾਜਵਿੰਦਰ ਕੌਰ, ਵਿਸ਼ਾਲ ਕੁਮਾਰ ਸੋਸ਼ਲ ਮੀਡੀਆ ਕੋਆਰਡੀਨੇਟਰ, ਪਰਮਜੀਤ ਕੌਰ, ਸ਼ਰਨਜੀਤ ਕੌਰ ਤੇ ਹੋਰ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।