ਗੁਰਦੁਆਰਾ ਸਾਹਿਬ ’ਤੇ ਫਾਇਰਿੰਗ ਕਰਨ ਵਾਲਾ ਚੜ੍ਹਿਆ ਪੁਲਿਸ ਹੱਥੀਂ, ਕੁਝ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਆਇਆ ਸੀ ਬਾਹਰ; 2 ਸਾਥੀਆਂ ਦੀ ਭਾਲ ਜਾਰੀ
ਸੁਧਾਰ ਦੇ ਪਿੰਡ ਰਾਜੋਆਣਾ ਕਲਾਂ ’ਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ 6 ਦਿਨ ਪਹਿਲਾਂ ਤੜਕਸਾਰ 3 ਵਜੇ ਫਾਇਰਿੰਗ ਕਰਨ ਵਾਲਿਆਂ ’ਚ ਮੁੱਖ ਸ਼ੂਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਕੁਝ ਦਿਨ ਪਹਿਲਾਂ ਹੀ ਜ਼ੇਲ੍ਹ ਵਿਚੋਂ ਬਾਹਰ ਆਇਆ ਸੀ। ਇਹ ਗ੍ਰਿਫ਼ਤਾਰੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਤੇ ਕਾਊਂਟਰ ਇੰਟੈਂਲੀਜੈਂਸੀ ਲੁਧਿਆਣਾ ਯੁਨਿਟ ਦੀ ਟੀਮ ਨੇ ਕੀਤੀ ਹੈ।
Publish Date: Tue, 03 Nov 2026 08:43 AM (IST)
Updated Date: Tue, 03 Nov 2026 08:44 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸੁਧਾਰ ਦੇ ਪਿੰਡ ਰਾਜੋਆਣਾ ਕਲਾਂ ’ਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ 6 ਦਿਨ ਪਹਿਲਾਂ ਤੜਕਸਾਰ 3 ਵਜੇ ਫਾਇਰਿੰਗ ਕਰਨ ਵਾਲਿਆਂ ’ਚ ਮੁੱਖ ਸ਼ੂਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਕੁਝ ਦਿਨ ਪਹਿਲਾਂ ਹੀ ਜ਼ੇਲ੍ਹ ਵਿਚੋਂ ਬਾਹਰ ਆਇਆ ਸੀ। ਇਹ ਗ੍ਰਿਫ਼ਤਾਰੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਤੇ ਕਾਊਂਟਰ ਇੰਟੈਂਲੀਜੈਂਸੀ ਲੁਧਿਆਣਾ ਯੁਨਿਟ ਦੀ ਟੀਮ ਨੇ ਕੀਤੀ ਹੈ।
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਅਤੇ ਕਾਊਂਟਰ ਇੰਟੈਂਲੀਜੈਂਸ ਲੁਧਿਆਣਾ ਯੁਨਿਟ ਦੇ ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ ਪ੍ਰਗਿਯਾ ਜੈਨ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜ ਸਿੰਘ ਵਜੋਂ ਹੋਈ ਹੈ। ਫਾਇਰਿੰਗ ਦਾ ਮਕਸਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਨੂੰ ਬਲੈਕਮੇਲ ਕਰਨਾ ਸੀ। ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਫੋਨ ਆ ਰਹੇ ਸਨ। ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਰਾਜ ਸਿੰਘ ਦੇ ਤਿੰਨ ਹੋਰ ਸਾਥੀਆਂ ਦੇ ਵੀ ਨਾਂ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਵਰਣਨਯੋਗ ਹੈ ਕਿ ਬੀਤੀ 28 ਅਕਤੂਬਰ ਨੂੰ ਤੜਕਸਾਰ ਕਰੀਬ 3 ਵਜੇ ਗੁਰਦੁਆਰਾ ਮੰਜੀ ਸਾਹਿਬ 2 ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ’ਤੇ ਆਏ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਫਾਇਰਿੰਗ ਕੀਤੀ ਅਤੇ ਫਰਾਰ ਹੋ ਗਏ ਸਨ।