- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬੱਡੀ ਇੱਕ ਪਿੰਡ ਓਪਨ ’ਚ ਮਾਮੂਪੁਰ ਨੇ ਸੈਂਪਲੀ ਦੇ ਗੱਭਰੂਆਂ ਨੂੰ ਹਰਾ ਕੇ ਫਾਈਨਲ ਜਿੱਤਿਆ

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ
ਸਮਰਾਲਾ : ਪਿੰਡ ਸੰਗਤਪੁਰਾ ਵਿਖੇ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ, ਸਮੂਹ ਨਗਰ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਪ੍ਰੀਤ ਸਿੰਘ ਘੁੰਮਣ, ਸਰਪੰਚ ਸੁਦਾਗਰ ਸਿੰਘ, ਗੁਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਪਵਨਦੀਪ ਸਿੰਘ ਮੱਲ ਮਾਜਰਾ ਸੀਨੀ. ਆਗੂ ਆਮ ਆਦਮੀ ਪਾਰਟੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਖੇਡ ਮੇਲੇ ’ਚ ਵੱਖ-ਵੱਖ ਵਜਨੀ ਕਬੱਡੀ ਜਿਨ੍ਹਾਂ ਵਿੱਚ 32, 40, 47 ਕਿਲੋ ਦੇ ਮੁਕਾਬਲੇ ਕਰਵਾਏ ਗਏ। ਕਬੱਡੀ 32 ਕਿਲੋ ਦੇ ਫਾਈਨਲ ਵਿੱਚ ਨੱਥੂ ਮਾਜਰਾ ਨੇ ਲੰਬੀ (ਬਾਦਲ) ਨੂੰ ਹਰਾਇਆ। ਇਸ ਤੋਂ ਇਲਾਵਾ 55 ਕਿਲੋ ਵਿੱਚ ਜਰਗੜੀ ਨੇ ਪਹਿਲਾ ਅਤੇ ਦਾਖਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ 36 ਟੀਮਾਂ ਨੇ ਹਿੱਸਾ ਲਿਆ, ਜਿਸ ਦੌਰਾਨ ਮਕਾਬਲੇ ਕਾਫੀ ਦਿਲਚਸਪ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਅਖੀਰ ਫਾਈਨਲ ਮੁਕਾਬਲਾ ਮਾਮੂਪੁਰ ਅਤੇ ਸੈਂਪਲੀ ਸਾਹਿਬ ਦਰਮਿਆਨ ਹੋਇਆ ਹੋ ਕਿ ਮੈਚ ਦੇਖਣਯੋਗ ਸੀ, ਅਖੀਰ ਕਰੜੇ ਮੁਕਾਬਲੇ ਤੋਂ ਬਾਅਦ ਮਾਮੂਪੁਰ ਦੀ ਟੀਮ ਜੇਤੂ ਰਹੀ ਅਤੇ ਕਬੱਡੀ ਕੱਪ ਜਿੱਤ ਲਿਆ। ਜਿਸਦਾ ਪਹਿਲਾ ਇਨਾਮ 51000 ਰੁਪਏ ਸੀ ਅਤੇ ਦੂਸਰਾ ਇਨਾਮ 41000 ਰੁਪਏ ਦਿੱਤਾ ਗਿਆ, ਜੋ ਕਿ ਸਵ. ਬਲਵਿੰਦਰ ਸਿੰਘ ਮੈਨੇਜਰ ਦੀ ਬੇਟੀ ਬਿਮਲਜੀਤ ਕੌਰ ਹਾਂਸ ਯੂਐੱਸਏ ਵੱਲੋਂ ਦਿੱਤਾ ਗਿਆ। ਇਸ ਵਿੱਚ ਬੈਸਟ ਰੇਡਰ ਗੱਗੂ ਸੈਂਪਲੀ ਅਤੇ ਜਾਫੀ ਹਰਜੀਤ ਮਾਮੂਪੁਰ ਰਿਹਾ। ਜਿਨ੍ਹਾਂ ਨੂੰ 11000-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿੱਲਖਣ ਗੱਲ ਇਹ ਦੇਖੀ ਗਈ ਕਿ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਕੇਸਾਧਾਰੀ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸੁਦਾਗਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ’ਚ ਕਬੱਡੀ 32, 40, 47 ਅਤੇ 55 ਕਿਲੋ ਦੀਆਂ ਜੇਤੂ ਟੀਮਾਂ ਨੂੰ ਇਨਾਮ ਪੂੰਨੀਆਂ ਪਰਿਵਾਰ ਪਿੰਡ ਪੀਰਮੁਛੈਲਾ ਵੱਲੋਂ ਦਿੱਤੇ ਗਏ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ ਸਮਰਾਲਾ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਅਕਾਲੀ ਦਲ, ਜਗਰੂਪ ਸਿੰਘ ਰਿੰਕੂ ਸੇਹ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਨਿਸ਼ੂ ਚਹਿਲਾਂ ਭਾਜਪਾ ਆਗੂ, ਬਰਜਿੰਦਰ ਸਿੰਘ ਬਬਲੂ ਹਲਕਾ ਇੰਚਾਰਜ ਅਕਾਲੀ ਦਲ ਵਾਰਸ ਪੰਜਾਬ, ਮਨਦੀਪ ਸਿੰਘ ਬਰਮਾ ਆਪ ਆਗੂ, ਅਮਨਜੋਤ ਸਿੰਘ ਮਾਨ ਸਮਾਜਸੇਵੀ, ਮਨਸਾ ਸਿੰਘ ਸਾਬਕਾ ਜ਼ਿਲ੍ਹਾ ਖੇਡ ਅਫਸਰ, ਆਲਮਦੀਪ ਸਿੰਘ ਮੱਲ ਮਾਜਰਾ, ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ, ਗੁਰਦੇਵ ਸਿੰਘ ਛੌੜੀਆਂ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ, ਦਲਜੀਤ ਸਿੰਘ ਕੋਚ ਮਾਨੂੰਪੁਰ, ਗੁਰਸੇਵਕ ਸਿੰਘ ਪੂੰਨੀਆਂ ਐੱਮਸੀ, ਗੁਰਬਹਾਦਰ ਸਿੰਘ ਪੂੰਨੀਆਂ, ਪਵਨਦੀਪ ਸਿੰਘ ਮੱਲ ਮਾਜਰਾ ਜਸਵੀਰ ਸਿੰਘ ਪੂੰਨੀਆਂ, ਅਮਨ ਪੂੰਨੀਆਂ, ਨਿਰਭੈ ਸਿੰਘ ਪੂਨੀਆਂ, ਬੰਟੀ, ਜਥੇਦਾਰ ਬਲਵਿੰਦਰ ਸਿੰਘ ਸਰਵਰਪੁਰ, ਕੁਲਦੀਪ ਸਿੰਘ ਸਾਬਕਾ ਸਰਪੰਚ, ਸੁਦਾਗਰ ਸਿੰਘ ਸਰਪੰਚ, ਰਾਜਿੰਦਰ ਸਿੰਘ ਪੰਚ, ਦੀਪਾ ਪੰਚ, ਭਿੰਦਰ ਪੰਚ, ਗੋਲਡੀ ਪੰਚ, ਮੰਗਤ ਪੰਚ, ਬੰਤ ਸਿੰਘ ਮੱਲ ਮਾਜਰਾ ਸੁਸਾਇਟੀ ਵਾਲਾ, ਮਨੂੰ ਕਬੱਡੀ ਖਿਡਾਰੀ, ਗੁਰਦੀਪ ਸਿੰਘ ਫੌਜੀ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਆਏ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਨਵਪ੍ਰੀਤ ਸਿੰਘ ਘੁੰਮਣ, ਗੁਰਦੀਪ ਸਿੰਘ ਸੇਖੋਂ, ਗੁਰਮੀਤ ਸਿੰਘ ਸੇਖੋਂ, ਸੁਦਾਗਰ ਸਿੰਘ ਸਰਪੰਚ, ਸਿਮਰਨਜੀਤ ਸਿੰਘ ਸਿੰਮਾ, ਬਲਕਾਰ ਸਿੰਘ, ਜਸਵੀਰ ਸਿੰਘ, ਸੋਨੀ ਫੌਜੀ, ਹਰਸਿਮਰਨਜੋਤ ਸਿੰਘ, ਲਾਲ ਸਿੰਘ, ਜਸਪਾਲ ਸਿੰਘ ਬਿੱਟੂ, ਗਗਨਦੀਪ ਸਿੰਘ ਗੱਗੂ, ਹਰਕੀਰਤ ਸਿੰਘ, ਮਾ. ਗੁਰਜਿੰਦਰ ਸਿੰਘ, ਗੁਰਸੇਵਕ ਸਿੰਘ ਸੇਖੋਂ, ਜਗਦੀਪ ਸਿੰਘ, ਸੁੱਖੀ ਪਹਿਲਵਾਨ, ਕਾਲਾ ਪਹਿਲਵਾਨ, ਭਿੰਦੀ ਡਰਾਈਵਰ, ਮਨਪ੍ਰੀਤ ਸਿੰਘ, ਬਲਕਾਰ ਸਿੰਘ ਸੇਖੋਂ, ਮਨਵਿੰਦਰ ਕੌਂਸਲ, ਹਰਜੀਤ ਸਿੰਘ ਸੇਖੋਂ, ਚਰਨਜੀਤ ਸਿੰਘ ਸੇਖੋਂ, ਹਰਜੋਤ ਸਿੰਘ, ਸਨੀ ਘੁੰਮਾਣ ਆਦਿ ਤੋਂ ਇਲਾਵਾ ਸਮੂਹ ਨਗਰ ਵਾਸੀਆਂ ਨੇ ਦਿਨ-ਰਾਤ ਇੱਕ ਕਰ ਦਿੱਤੀ। ਇਸ ਖੇਡ ਮੇਲੇ ਵਿੱਚ ਲੰਗਰ ਦੀ ਸੇਵਾ ਜਸਵਿੰਦਰ ਸਿੰਘ ਪੱਪੂ ਠੇਕੇਦਾਰ ਅਤੇ ਬਲਵੀਰ ਸਿੰਘ ਬੀਰਾ ਵੱਲੋਂ ਕੀਤੀ ਗਈ।