ਮਾਲਵਾ ਯੂਥ ਗਰੁੱਪ ਵੱਲੋਂ ਖੂਨਦਾਨ ਕੈਂਪ 5 ਨੂੰ
ਮਾਲਵਾ ਯੂਥ ਗਰੁੱਪ ਵੱਲੋਂ ਖੂਨਦਾਨ ਕੈਂਪ 5 ਅਪ੍ਰੈਲ ਨੂੰ
Publish Date: Fri, 27 Mar 2026 07:47 PM (IST)
Updated Date: Fri, 27 Mar 2026 07:50 PM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਮਾਲਵਾ ਯੂਥ ਗਰੁੱਪ ਦੇ ਆਗੂ ਜਸਕਰਨ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਮਨ ਸਿੰਘ, ਦੀਪ ਬਾਠ, ਲਵ ਬੱਲ, ਲਵੀ, ਮਲਕੀਤ ਸਿੰਘ, ਨਿਰਮਲ ਸਿੰਘ, ਜੋਤਾ ਬਾਈ, ਗੁਰਪ੍ਰੀਤ ਸਿੰਘ, ਜੈਂਟਾ ਗਿੱਲ ਅਤੇ ਸਾਹਿਲ ਦੱਤਾ ਦੀ ਅਗਵਾਈ ਹੇਠ ਸਿਲਵਰ ਕੁੰਜ ਕਾਲੋਨੀ ਭੋਰਾ ਵਿਖੇ 5 ਅਪ੍ਰੈਲ ਨੂੰ ਸਵੇਰੇ 11 ਵਜੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਖੂਨ ਦਾਨ ਕਰਨ ਨਾਲ ਕਿਸੇ ਮਨੁੱਖ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੂਨ ਦਾਨ ਕਰਨ ਵਾਲੇ ਮਨੁੱਖ ਸਿਹਤ ਫਿੱਟ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦਾ ਹੈ, ਇਸ ਲਈ ਖੂਨ ਦਾਨ ਕਰਨ ਲਈ ਹਮੇਸ਼ਾ ਹਰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੈਪ ਦੌਰਾਨ ਦਿਆਨੰਦ ਮੈਡੀਕਲ ਹਸਪਤਾਲ ਦੇ ਮਾਹਿਰ ਮੈਡੀਕਲ ਸਟਾਫ ਦੀਆ ਟੀਮਾਂ ਇਸ ਕੈਂਪ ਵਿਚ ਪਹੁੰਚ ਕੇ ਖੂਨ ਇਕੱਤਰ ਕਰਨਗੇ।