- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਤਮ ਨਗਰ ਇਲਾਕੇ ਵਿੱਚ ਐਤਵਾਰ ਨੂੰ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਪਹੁੰਚੇ ਦੋ ਕਥਿਤ ਸ਼ੂਟਰਾਂ ਦਾ ਲੁਧਿਆਣਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਪੁਲਿਸ ਦੇ ਮੁਤਾਬਕ ਦੋਵੇਂ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੈਂਪ ਵਿੱਚ ਗੋਲੀਬਾਰੀ ਕਰਨ ਦੀ ਨੀਅਤ ਨਾਲ ਪਹੁੰਚੇ ਸਨ। ਪੁਲਿਸ ਦੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿੱਚ ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਉਹ ਢੇਰ ਹੋ ਗਏ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਮੁਕਾਬਲੇ ਦੌਰਾਨ ਕੁੱਲ ਕਰੀਬ 25 ਗੋਲੀਆਂ ਚੱਲੀਆਂ। ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਪੁਲਿਸ ਟੀਮ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਦੋਵੇਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ।
ਪੁਲਿਸ ਜਾਂਚ ਮੁਤਾਬਕ ਦੋਵੇਂ ਕਥਿਤ ਸ਼ੂਟਰ ਰਾਤ ਸਮੇਂ ਲੁਧਿਆਣਾ ਪਹੁੰਚੇ ਸਨ ਅਤੇ ਐਤਵਾਰ ਨੂੰ ਆਤਮ ਨਗਰ ਵਿੱਚ ਚੱਲ ਰਹੇ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੈਂਪ ਵਿੱਚ ਮੌਜੂਦ ਲੋਕਾਂ ’ਤੇ ਗੋਲੀਆਂ ਚਲਾਉਣੀਆਂ ਸਨ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ।
ਕੁਝ ਸਾਲ ਪਹਿਲੋਂ ਰਵੀ ਖਵਾਜਕੇ ਦਾ ਹੋਇਆ ਸੀ ਕਤਲ
ਕੁਝ ਸਾਲ ਪਹਿਲੋਂ ਰਵੀ ਖਵਾਜਕੇ ਗਿੱਲ ਰਿਜ਼ੋਰਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਨੂੰ ਦਵਿੰਦਰ ਬੰਬੀਹਾ ਗਰੋਹ ਦਾ ਹੱਥ ਸੀ ਅਤੇ ਦਵਿੰਦਰ ਬੰਬੀਹਾ ਨੇ ਆਪਣੇ ਸਾਥੀਆਂ ਨਾਲ ਖੁਦ ਉੱਥੇ ਪਹੁੰਚ ਕੇ ਗੋਲੀਆਂ ਚਲਾਈਆਂ ਸਨ। ਹੁਣ ਰਵੀ ਖਵਾਜਕੇ ਦੀ ਯਾਦ ਵਿੱਚ ਆਤਮ ਨਗਰ ਇਲਾਕੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਨੂੰ ਨਿਸ਼ਾਨਾ ਬਣਾਉਣ ਲਈ ਸ਼ੂਟਰਾਂ ਦੇ ਪਹੁੰਚਣ ਦੀ ਗੱਲ ਪੁਲਿਸ ਵੱਲੋਂ ਸਾਹਮਣੇ ਆ ਰਹੀ ਹੈ।
ਦਵਿੰਦਰ ਬੰਬੀਹਾ ਤੋਂ ਡੋਨੀ ਬੱਲ ਗਿਰੋਹ ਚਲਾ ਰਿਹਾ
ਪੁਲਿਸ ਮੁਤਾਬਕ ਦਵਿੰਦਰ ਬੰਬੀਹਾ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਇਸ ਗਰੋਹ ਨੂੰ ਡੋਨੀ ਬਲ ਵੱਲੋਂ ਸੰਭਾਲੇ ਜਾਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡੋਨੀ ਬਲ ਵਿਦੇਸ਼ ਵਿੱਚ ਬੈਠ ਕੇ ਗਰੋਹ ਦੀਆਂ ਗਤੀਵਿਧੀਆਂ ਚਲਾ ਰਿਹਾ ਹੈ। ਆਤਮ ਨਗਰ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚੇ ਦੋ ਕਥਿਤ ਸ਼ੂਟਰਾਂ ਦੀ ਪੁਲਿਸ ਨਾਲ ਹੋਈ ਮੁੱਠਭੇੜ ਨੂੰ ਵੀ ਇਸੇ ਗਰੋਹ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਦੋਵੇਂ ਸ਼ੂਟਰ ਲੁਧਿਆਣਾ ਕਦੋਂ ਪਹੁੰਚੇ, ਉਨ੍ਹਾਂ ਨੂੰ ਕੌਣ ਲੈ ਕੇ ਆਇਆ ਅਤੇ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਪਿੱਛੇ ਹੋਰ ਕੌਣ-ਕੌਣ ਸ਼ਾਮਲ ਸੀ।