ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਵੱਖ ਵੱਖ ਮੰਦਿਰਾਂ ’ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਮੱਥਾ ਟੇਕਣ ਲਈ ਮੰਦਿਰਾਂ ’ਚ ਭਗਤਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਸ਼ੁਭ ਮੌਕੇ ਤੇ ਖੰਨਾ ਤੇ ਆਸ ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਪਹੁੰਚੇ। ਰਾਤ ਤੋਂ ਹੀ ਸ਼ਰਧਾਲੂ ਮੰਦਿਰਾਂ ’ਚ ਪਹੁੰਚਣੇ ਸ਼ੁਰੂ ਹੋ ਗਏ ਸਨ। ‘ਬਮ ਬਮ ਭੋਲੇ’ ਅਤੇ ‘ਹਰ ਹਰ ਮਹਾਦੇਵ’ ਦਾ ਜਾਪ ਕਰਦੇ ਹੋਏ ਸ਼ਰਧਾਲੂ ਸ਼ਿਵਲਿੰਗ ਨੂੰ ਪਾਣੀ, ਦੁੱਧ, ਬੇਲ ਪੱਤੇ ਅਤੇ ਧਤੂਰਾ ਚੜ੍ਹਾਉਣ ਲਈ ਲਾਈਨਾਂ ’ਚ ਖੜ੍ਹੇ ਰਹੇ। ਰਾਤ ਭਰ ਭਜਨ, ਕੀਰਤਨ ਅਤੇ ਸ਼ਿਵ ਦੀ ਮਹਿਮਾ ਦੇ ਜਾਪ ਜਾਰੀ ਰਹੇ। ਜਿਸ ਨਾਲ ਇੱਕ ਭਗਤੀ ਵਾਲਾ ਮਾਹੌਲ ਬਣਿਆ ਰਿਹਾ। ਮੰਦਿਰ ਕਮੇਟੀਆਂ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਦਰਸ਼ਨਾਂ ਲਈ ਵੱਖਰੀਆਂ ਕਤਾਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਫਾਈ, ਰੋਸ਼ਨੀ ਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂਆਂ ਲਈ ਪ੍ਰਸ਼ਾਦ ਅਤੇ ਲੰਗਰ ਵੀ ਲਗਾਇਆ ਗਿਆ ਸੀ। ਇਸ ਪਵਿੱਤਰ ਤਿਉਹਾਰ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਨੂੰ ਖੁਸ਼ੀ, ਖੁਸ਼ਹਾਲੀ, ਸ਼ਾਂਤੀ ਅਤੇ ਸਮਾਜਿਕ ਭਲਾਈ ਲਈ ਪ੍ਰਾਰਥਨਾ ਕੀਤੀ। ਮਹਾਸ਼ਿਵਰਾਤਰੀ ਦੇ ਮੌਕੇ ਤੇ ਪੂਰਾ ਇਲਾਕਾ ਧਾਰਮਿਕ ਜੋਸ਼ ਨਾਲ ਭਰਿਆ ਹੋਇਆ ਸੀ ਅਤੇ ਦੇਰ ਰਾਤ ਤੱਕ ਮੰਦਰ ਸ਼ਰਧਾਲੂਆਂ ਨਾਲ ਭਰਿਆ ਰਿਹਾ। ਵਾਰਡ ਨੰਬਰ 13 ਦੇ ਰਾਧਾ ਕ੍ਰਿਸ਼ਨ ਮੰਦਰ ’ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ’ਚ ਭਗਵਾਨ ਦੇ ਦਰਸ਼ਨ ਕਰਨ ਲਈ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ਤੇ ਮੰਦਿਰ ਪਹੁੰਚੇ। ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਇਲਾਕੇ ਦੇ ਨਿਵਾਸੀਆਂ ਦੀ ਖੁਸ਼ੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਯਾਦੂ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਵਿਸ਼ਵਾਸ, ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ, ਅਤੇ ਅਜਿਹੇ ਧਾਰਮਿਕ ਸਮਾਗਮ ਸਮਾਜ ’ਚ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪੰਡਿਤ ਵੀਰੇਂਦਰ ਸ਼ਰਮਾ, ਛੋਟੇ ਲਾਲ ਮੌਰਿਆ, ਅਵਤਾਰ ਮੌਰਿਆ, ਮਨੂ, ਰਾਜੂ, ਬਬਲੂ, ਨੀਰਜ, ਅਤੇ ਹੋਰ ਮੰਦਰ ਕਮੇਟੀ ਵੱਲੋਂ ਮੌਜੂਦ ਸਨ। ਇਸੇ ਤਰ੍ਹਾਂ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਵੀ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਿਰਾਂ ’ਚ ਹਾਜ਼ਰੀ ਭਰੀ ਤੇ ਪੂਜਾ ਅਰਚਨਾ ਕਰਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਕੋਟਲੀ ਵੱਲੋਂ ਵਾਰਡ ਨੰਬਰ 13 ’ਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ ਗਈ। ਕੋਟਲੀ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੀ ਮਿਲਵਰਤਣ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੰਦਾ ਹੈੇ। ਕੋਟਲੀ ਨੇ ਕਿਹਾ ਕਿ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਹਿੰਦੂ ਧਰਮ ’ਚ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ, ਜੋ ਭਗਵਾਨ ਸ਼ਿਵ ਦੀ ਪੂਜਾ ਨੂੰ ਸਮਰਪਿਤ ਹੈ। ਇਸ ਸ਼ੁਭ ਦਿਨ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਵਿਆਹ ਹੋਇਆ ਸੀ, ਭਾਵ ਸ਼ਿਵ ਅਤੇ ਸ਼ਕਤੀ ਦਾ ਮੇਲ ਹੋਇਆ ਸੀ। ਇਸ ਤਰ੍ਹਾਂ, ਹੋਰ ਤਿਉਹਾਰਾਂ ਦੇ ਮੁਕਾਬਲੇ, ਮਹਾਸ਼ਿਵਰਾਤਰੀ ਨੂੰ ਬਹੁਤ ਹੀ ਅਧਿਆਤਮਿਕ ਮੰਨਿਆ ਜਾਂਦਾ ਹੈ। ਉਨ੍ਹਾਂ ਨਾਲ ਸਾਬਕਾ ਪ੍ਰਧਾਨ ਵਿਕਾਸ ਮਿਹਤਾ, ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਕੌਂਸਲਰ ਅਮਰੀਸ਼ ਕਾਲੀਆ, ਯੂਥ ਆਗੂ ਰਿੱਕੀ ਸ਼ਰਮਾ, ਬਲਾਕ ਪ੍ਰਧਾਨ ਵਕੀਲ ਰਾਜੀਵ ਰਾਏ ਮਹਿਤਾ, ਗੋਲਡੀ ਸ਼ਰਮਾ, ਸ਼ਿਵਨਾਥ ਕਾਲਾ, ਵਿਪਨ ਕੁਮਾਰ, ਸਾਹਿਲ ਕੁਮਾਰ, ਨਤਿਨ ਕੌਂਸਲ, ਅਸ਼ੋਕ ਕੁਮਾਰ, ਰਾਜੇ਼ਸ ਕੁਮਾਰ ਮੇਸ਼ੀ, ਨਿਮਿਸ਼ ਕੁਮਾਰ, ਲਵਲੀ ਰਾਜਪੂਤ, ਪ੍ਰਦੀਪ ਕੁਮਾਰ, ਕੇਤਨ ਕੁਮਾਰ, ਅਜੈ ਕੁਮਾਰ ਹਾਜ਼ਿਰ ਸਨ। ਇਸੇ ਤਰ੍ਹਾਂ ਇਸ ਦਿਹਾੜੇ ਨੂੰ ਪ੍ਰਾਚੀਨ ਸ਼ਿਵ ਮੰਦਿਰ ਨੇੜੇ ਸ਼ਮਸ਼ਾਨ ਘਾਟ ਵਿਖੇ ਵੀ ਸ਼ਰਧਾ ਨਾਲ ਮਨਾਇਆ ਗਿਆ। ਜਿੱਥੇ ਵੱਡੀ ਗਿਣਤੀ ’ਚ ਸੰਗਤ ਦੇ ਨਾਲ ਆਪ ਆਗੂ ਹਰਜੀਤ ਸਿੰਘ ਭਾਟੀਆ ਤੇ ਕੌਂਸਲਰ ਰੂਬੀ ਭਾਟੀਆ ਵੱਲੋਂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਗਿਆ, ਉਨ੍ਹਾਂ ਨੇਸ਼ਿਵ ਮੰਦਿਰ ਵਿਖੇ ਪਵਿੱਤਰ ਸ਼ਿਵਲਿੰਗ ’ਤੇ ਜਲ ਅਰਪਣ ਕਰ ਕੇ ਭਗਵਾਨ ਸ਼ਿਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਦੇਵੀ ਦਵਾਲਾ ਮੰਦਿਰ ਵਿਖੇ ਮਨਾਈ ਮਹਾਸ਼ਿਵਰਾਤਰੀ ਦੇਵੀ ਦਵਾਲਾ ਮੰਦਿਰ ਖੰਨਾ ਵਿਖੇ ਵੀ ਅਰੁਣ ਭਾਰਦਵਾਜ ਅਤੇ ਸੋਹਨਲਾਲ ਸਰਾਫ ਦੀ ਨਿਗਰਾਨੀ ਹੇਠ ਮਹਾਂਸ਼ਿਵਰਾਤਰੀ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਭਗਤਾਂ ਨੇ ਬ੍ਰਹਮਮੁਹੁਰਤ ਤੋਂ ਜਲਭਿਸ਼ੇਕ ਲਈ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਸ਼ਾਮ ਤੱਕ ਜਾਰੀ ਰਹੀਆਂ। ਮੰਦਰ ਦੇ ਅਹਾਤੇ ’ਚ ਸ਼ਿਵ ਭਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਨ੍ਹਾਂ ’ਚ ਬੇਲਪੱਤਰ, ਭੰਗ, ਧਤੂਰਾ ਤੇ ਹੋਰ ਸਮਾਨ ਚੜ੍ਹਾਇਆ ਗਿਆ। ਮੰਦਰ ਪ੍ਰਬੰਧਕ ਕਮੇਟੀ ਨੇ ਫਲਾਂ ਦੀ ਚਾਟ, ਜਲੇਬੀ ਅਤੇ ਪਕੌੜਿਆਂ ਦਾ ਲੰਗਰ ਲਗਾਇਆ। ਸ਼ਿਵ ਲੀਲਾ (ਦੈਵੀ ਖੇਡ) ਨੂੰ ਦਰਸਾਉਂਦੇ ਸੁਰੀਲੇ ਭਜਨ ਗਾਏ ਗਏ। ਇੱਕ ਮਹਿਲਾ ਕੀਰਤਨ ਸਮੂਹ ਨੇ ਸ਼ਿਵ ਦੇ ਵਿਆਹ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ। ਇਸ ਮੌਕੇ ਰਾਕੇਸ਼ ਭਾਂਬਰੀ, ਦੇਵ ਕ੍ਰਿਸ਼ਨ ਢੰਡ, ਵਿਮਲ ਜੈਨ, ਮੰਜੂ ਭਾਰਦਵਾਜ, ਨੇਹਾ, ਸਵਿਤਾ ਸ਼ੂਦ, ਕਰਨ, ਪ੍ਰੀਤੀ ਜੈਨ, ਵਿਜੇ ਲਾਂਬਾ, ਨਵਲ ਕਿਸ਼ੋਰ, ਕਿਰਨ ਗਰਗ, ਚੰਦਨ, ਸੀਮਾ ਲਾਂਬਾ, ਚੰਦਰਮਣੀ ਰਾਜੂ, ਰਾਜੂ ਦੱਤਾ, ਮਹੇਸ਼ ਅਗਰਵਾਲ, ਮਨੂੰ ਦਿਓੜਾ, ਸ਼ੁੁਭਲਤਾ ਵਸਿਸ਼ਟ, ਮਨਸਵੀ, ਅਜੀਤ ਕੁਮਾਰ, ਵਿਨੋਦ ਕੁਮਾਰ ਸਮੇਤ ਵੱਡੀ ਗਿਣਤੀ ਚ ਸ਼ਰਧਾਲੂ ਹਾਜ਼ਰ ਸਨ। ਸ੍ਰੀ ਦੁਰਗਾ ਮੰਦਿਰ ’ਚ ਸ਼ਰਧਾ ਨਾਲ ਸ਼ਿਵਰਾਤਰੀ ਮਨਾਈ ਸ੍ਰੀ ਦੁਰਗਾ ਮੰਦਿਰ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਲਲਹੇੜੀ ਰੋਡ ਖੰਨਾ ਵਿਖੇ ਸ਼ਿਵਰਾਤਰੀ ਦਾ ਵਿਸ਼ਾਲ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਹਜ਼ਾਰਾਂ ਸ਼ਰਧਾਲੂ ਸਵੇਰ ਤੋਂ ਹੀ ਮੰਦਰ ’ਚ ਖੜ੍ਹੇ ਸਨ ਅਤੇ ਭਗਵਾਨ ਸ਼ਿਵ ਤੇ ਪਾਣੀ ਪਾ ਕੇ ਉਨ੍ਹਾਂ ਦੀ ਪੂਜਾ ਕਰਦੇ ਸਨ। ਮੰਦਿਰ ਕਮੇਟੀ ਦੇ ਜਨਰਲ ਸਕੱਤਰ ਕਮਲ ਕਪੂਰ ਨੇ ਦੱਸਿਆ ਕਿ ਸ੍ਰੀ ਦੁਰਗਾ ਮੰਦਰ ਕਮੇਟੀ ਤੇ ਸ੍ਰੀ ਦੁਰਗਾ ਸੰਕੀਰਤਨ ਮੰਡਲੀ ਦੁਆਰਾ ਮੰਦਰ ਵਿੱਚ ਆਏ ਸਾਰੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਮੰਦਰ ਦੇ ਪੰਡਿਤ ਦੀਨਾਨਾਥ ਜੀ ਨੇ ਸ਼ਾਮ ਨੂੰ ਪੂਜਾ ਵੀ ਕੀਤੀ। ਸੰਗਤ ਨੇ ਸ਼ਿਵਲਿੰਗ ਦੀ ਪੂਜਾ ਕੀਤੀ। ਇਸ ਮੌਕੇ ਸਰਪ੍ਰਸਤ ਬੱਬੂ ਮਾਨੂਪੁਰੀਆ, ਖਜ਼ਾਨਚੀ ਮੁਕੇਸ਼ ਕੁਮਾਰ, ਜਨਰਲ ਸਕੱਤਰ ਕਮਲ ਕਪੂਰ, ਪ੍ਰਧਾਨ ਅਜੈ ਦੇਵੇਸ਼ਵਰ, ਮੀਤ ਪ੍ਰਧਾਨ ਗਿਆਨ ਚੰਦ ਵਿਨਾਇਕ, ਅਰਚਿਤ ਮਹਿਤਾ, ਰਾਜੀਵ ਮਹਿਤਾ ਬੌਬੀ, ਸ਼ਿਵ ਕੁਮਾਰ ਘਈ, ਕੁਮਾਰ ਗੌਰਵ, ਚਰਨਜੀਤ ਵਰਮਾ, ਰਾਜਨ ਦੱਤ, ਨਿਰਦੋਸ਼ ਮੋਦਗਿੱਲ, ਪ੍ਰਭੂ ਬਾਕਸਰ, ਪ੍ਰਿੰਸ, ਜਤਿੰਦਰ ਲਟਾਵਾ, ਬੰਟੀ, ਰੋਹਿਤ, ਮੁਨੀਸ਼ ਕਪੂਰ, ਰਿਸ਼ੀ ਵਿਨਾਇਕ ਹਾਜ਼ਰ ਸਨ।