- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਦੇ ਥਾਣਾ ਜੋਧਾਂ ’ਚ ਪੈਂਦੇ ਪਿੰਡ ਲਤਾਲਾ ਵਿਚ ਇੱਕ ਭਰਾ ਨੇ ਉਸ ਦੀ ਭੈਣ ਨਾਲ ਸਬੰਧਾਂ ਦੇ ਚਕਰ ਵਿਚ ਪਿੰਡ ਦੇ ਨੌਜਵਾਨ ਨੂੰ ਸ਼ਮਸ਼ਾਨਘਾਟ ਵਿਚ ਲਿਜਾ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿਚ ਉਸ ਦੇ ਨਾਲ ਹੋਰ ਕੌਣ ਸਾਥੀ ਸਨ, ਸਮੇਤ ਸੁਰਾਗ ਜਟਾਉਣ ਲਈ ਥਾਣਾਂ ਜੋਧਾਂ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਲੁਧਿਆਣਾ ਦੇ ਥਾਣਾ ਜੋਧਾਂ ’ਚ ਪੈਂਦੇ ਪਿੰਡ ਲਤਾਲਾ ਵਿਚ ਇੱਕ ਭਰਾ ਨੇ ਉਸ ਦੀ ਭੈਣ ਨਾਲ ਸਬੰਧਾਂ ਦੇ ਚਕਰ ਵਿਚ ਪਿੰਡ ਦੇ ਨੌਜਵਾਨ ਨੂੰ ਸ਼ਮਸ਼ਾਨਘਾਟ ਵਿਚ ਲਿਜਾ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿਚ ਉਸ ਦੇ ਨਾਲ ਹੋਰ ਕੌਣ ਸਾਥੀ ਸਨ, ਸਮੇਤ ਸੁਰਾਗ ਜਟਾਉਣ ਲਈ ਥਾਣਾਂ ਜੋਧਾਂ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਤਾਲਾ ਵਾਸੀ 20 ਸਾਲਾਂ ਕਰਨਵੀਰ ਸਿੰਘ ਉਰਫ ਗੋਪੀ ਜੋ ਬੀਤੀ 10 ਨਵੰਬਰ ਨੂੰ ਘਰੋਂ ਐਕਟਿਵਾ ’ਤੇ ਰਾਸ਼ਨ ਲੈਣ ਲਈ ਗਿਆ ਸੀ।
ਦੇਰ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਜੁਟ ਗਏ। ਕਰਨਵੀਰ ਨੂੰ ਲੱਭਣ ਲਈ ਉਸ ਦੇ ਮਾਪਿਆਂ ਨਾਲ ਉਸ ਦੇ ਦੋਸਤ ਵੀ ਲੱਭਦੇ ਰਹੇ ਤਾਂ ਉਹ ਇਸੇ ਦੌਰਾਨ ਪਿੰਡ ਦੀ ਇੱਕ ਸੈਂਸੀ ਬਰਾਦਰੀ ਦੀ ਸ਼ਮਸ਼ਾਨਘਾਟ ਪੁੱਜੇ ਤਾਂ ਉਥੇ ਬਣੇ ਇੱਕ ਖੁੱਲ੍ਹੇ ਕਮਰੇ ਵਿਚ ਗੋਪੀ ਪੁੱਠਾ ਡਿੱਗਿਆ ਪਿਆ ਸੀ, ਜਿਸਨੂੰ ਸਿੱਧਾ ਕੀਤਾ ਤਾਂ ਉਸ ਦੇ ਮੂੰਹ ਵਿਚ ਪਲਾਸਟਿਕ ਦੀ ਬੋਰੀ ਪਾਈ ਹੋਈ ਸੀ ਅਤੇ ਸ਼ਰੀਰ ’ਤੇ ਸੱਟਾਂ ’ਤੇ ਨਿਸ਼ਾਨ ਸਨ।
ਪਰਿਵਾਰਕ ਮੈਂਬਰ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਪੁੱਜੇ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿਚ ਥਾਣਾ ਜੋਧਾਂ ਦੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨਬੀਰ ਸਿੰਘ ਉਰਫ ਗੋਪੀ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਗੁਰਕੀਰਤ ਸਿੰਘ ਉਰਫ ਰਵੀ ਪੁੱਤਰ ਬੇਅੰਤ ਸਿਘ ਵਾਸੀ ਲਤਾਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਬਲਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਗੋਪੀ ਦੀ ਗੁਰਕੀਰਤ ਸਿੰਘ ਦੀ ਭੈਣ ਨਾਲ ਗੱਲਬਾਤ ਹੈ। ਜਿਸ ’ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਪੀ ਨੂੰ ਕੁੱਟ ਕੁੱਟ ਮਾਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਗੁਰਕੀਰਤ ਸਿੰਘ ਉਰਫ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅਦਾਲਤ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਗਿਆ।