- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਜਿੰਦਰ ਕੌਰ ਨੇ ਸਵਾਲ ਕੀਤਾ ਕਿ ਔਰਤ ਦੇ ਰਹਿਣ ਦਾ ਪ੍ਰਬੰਧ ਕਿਸ ਨੇ ਕੀਤਾ, ਖਰਚੇ ਕਿਸ ਨੇ ਚੁੱਕੇ, ਕਥਿਤ ਵੀਆਈਪੀ ਸਹੂਲਤਾਂ ਅਤੇ ਡਰਾਈਵਰ ਕਿਸ ਨੇ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਆਮ ਸ਼ਰਧਾਲੂ ਨੂੰ ਸਰਾਏ ਵਿੱਚ ਕਮਰਾ ਲੈਣ ਲਈ ਕਈ ਵਾਰ ਸਿਫ਼ਾਰਸ਼ ਦੀ ਲੋੜ ਪੈਂਦੀ ਹੈ, ਜਦਕਿ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਇੱਕ ਸਾਲ ਤੱਕ ਠਹਿਰਨ ਦੀ ਗੱਲ ਸਾਹਮਣੇ ਆਈ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਆਮ ਆਦਮੀ ਪਾਰਟੀ ਪੰਜਾਬ ਦੀ ਚੀਫ਼ ਵ੍ਹਿਪ ਤੇ ਵਿਧਾਇਕ ਬਲਜਿੰਦਰ ਕੌਰ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਐੱਸਜੀਪੀਸੀ ਸਰਾਏ ਵਿੱਚ ਬਹਿਰੀਨ ਦੀ ਔਰਤ ਦੇ ਕਥਿਤ ਤੌਰ ’ਤੇ ਲੰਬੇ ਸਮੇਂ ਤੱਕ ਠਹਿਰਨ ਦੇ ਮਾਮਲੇ ’ਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਚੁੱਪੀ ’ਤੇ ਸਵਾਲ ਚੁੱਕੇ ਹਨ। ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐੱਸਜੀਪੀਸੀ ਦੇ ਕੰਮਕਾਜ ’ਤੇ ਬਾਦਲ ਪਰਿਵਾਰ ਦੇ ਪ੍ਰਭਾਵ ਦੇ ਦਾਅਵਿਆਂ ਕਾਰਨ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੇਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ।
ਬਲਜਿੰਦਰ ਕੌਰ ਨੇ ਸਵਾਲ ਕੀਤਾ ਕਿ ਔਰਤ ਦੇ ਰਹਿਣ ਦਾ ਪ੍ਰਬੰਧ ਕਿਸ ਨੇ ਕੀਤਾ, ਖਰਚੇ ਕਿਸ ਨੇ ਚੁੱਕੇ, ਕਥਿਤ ਵੀਆਈਪੀ ਸਹੂਲਤਾਂ ਅਤੇ ਡਰਾਈਵਰ ਕਿਸ ਨੇ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਆਮ ਸ਼ਰਧਾਲੂ ਨੂੰ ਸਰਾਏ ਵਿੱਚ ਕਮਰਾ ਲੈਣ ਲਈ ਕਈ ਵਾਰ ਸਿਫ਼ਾਰਸ਼ ਦੀ ਲੋੜ ਪੈਂਦੀ ਹੈ, ਜਦਕਿ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਇੱਕ ਸਾਲ ਤੱਕ ਠਹਿਰਨ ਦੀ ਗੱਲ ਸਾਹਮਣੇ ਆਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਬੰਧਤ ਔਰਤ ਵੱਲੋਂ ਆਪਣੀਆਂ ਸ਼ਿਕਾਇਤਾਂ ਕਈ ਅਕਾਲੀ ਤੇ ਐੱਸਜੀਪੀਸੀ ਆਗੂਆਂ ਕੋਲ ਰੱਖਣ ਦੀ ਗੱਲ ਕਹੀ ਗਈ ਹੈ। ਬਲਜਿੰਦਰ ਕੌਰ ਨੇ ਪੁੱਛਿਆ ਕਿ ਜੇਕਰ ਸ਼ਿਕਾਇਤਾਂ ਪਹਿਲਾਂ ਦਿੱਤੀਆਂ ਗਈਆਂ ਸਨ ਤਾਂ ਉਨ੍ਹਾਂ ’ਤੇ ਕੀ ਕਾਰਵਾਈ ਹੋਈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਇਸ ਮਾਮਲੇ ਵਿੱਚ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ।