- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ’ਤੇ ਉੱਘੇ ਬਾਗਬਾਨੀ ਵਿਗਿਆਨੀ ਪ੍ਰੋ. ਜੋਰਾ ਸਿੰਘ ਨੇ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ ਵਿਸ਼ਵ ਪੱਧਰੀ ਦਰਜਾਬੰਦੀ 2025 ਅਤੇ 2026 ਵਿਚ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿਚ ਸ਼ਾਮਲ ਕੀਤਾ ਗਿਆ ਹੈ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ’ਤੇ ਉੱਘੇ ਬਾਗਬਾਨੀ ਵਿਗਿਆਨੀ ਪ੍ਰੋ. ਜੋਰਾ ਸਿੰਘ ਨੇ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ ਵਿਸ਼ਵ ਪੱਧਰੀ ਦਰਜਾਬੰਦੀ 2025 ਅਤੇ 2026 ਵਿਚ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿਚ ਸ਼ਾਮਲ ਕੀਤਾ ਗਿਆ ਹੈ।
ਪ੍ਰੋ. ਸਿੰਘ ਨੇ ਪੀਏਯੂ ਤੋਂ 1979 ਵਿਚ ਬੀਐੱਸਸੀ. (ਆਨਰਜ਼) ਐਗਰੀਕਲਚਰ, 1981 ਵਿਚ ਐੱਮਐੱਸਸੀ. ਬਾਗ਼ਬਾਨੀ ਅਤੇ 1986 ਵਿਚ ਪੀਐੱਚਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ 1988 ਤੋਂ 1992 ਤੱਕ ਪੀਏਯੂ. ਵਿਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿਚ ਆਸਟ੍ਰੇਲੀਆ ਦੀ ਮਰਡੋਕ ਯੂਨੀਵਰਸਿਟੀ ਵਿਚ ਖੋਜ ਕਾਰਜ ਸ਼ੁਰੂ ਕੀਤਾ। ਮੌਜੂਦਾ ਸਮੇਂ ਉਹ ਐਡਿਥ ਕੋਵਨ ਯੂਨੀਵਰਸਿਟੀ, ਆਸਟ੍ਰੇਲੀਆ ਵਿਚ ਬਾਗਬਾਨੀ ਵਿਗਿਆਨ ਦੇ ਫਾਊਂਡੇਸ਼ਨ ਪ੍ਰੋਫੈਸਰ ਹਨ। ਉਨ੍ਹਾਂ 468 ਖੋਜ ਪ੍ਰਕਾਸ਼ਨ ਕੀਤੇ ਹਨ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਨੂੰ ਗੂਗਲ ਸਕਾਲਰ ’ਤੇ 11,530 ਤੋਂ ਵੱਧ ਹਵਾਲੇ ਮਿਲੇ ਹਨ।
ਉਨ੍ਹਾਂ ਨੇ 6.5 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਖੋਜ ਗ੍ਰਾਂਟ ਪ੍ਰਾਪਤ ਕੀਤੀ ਹੈ ਅਤੇ ਦੁਨੀਆ ਭਰ ਦੇ 151 ਵਿਗਿਆਨੀਆਂ ਨਾਲ ਸਹਿਯੋਗ ਕੀਤਾ ਹੈ। ਉਨ੍ਹਾਂ ਦੀਆਂ ਅਹਿਮ ਪ੍ਰਾਪਤੀਆਂ ਵਿਚ ਫਲਾਂ ਦੇ ਪੱਕਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਸਟੋਰੇਜ ਸਮਾਂ ਵਧਾਉਣ ਵਾਲੀਆਂ ਦੋ ਪੇਟੈਂਟ ਤਕਨੀਕਾਂ ਦਾ ਵਿਕਾਸ ਸ਼ਾਮਲ ਹੈ। ਉਨ੍ਹਾਂ ਵੱਲੋਂ ਵਿਕਸਿਤ ਅੰਬਾਂ ਦੀ ਕੰਟਰੋਲਡ ਐਟਮੌਸਫੀਅਰ ਸਟੋਰੇਜ ਤਕਨੀਕ ਨਾਲ ਫਲਾਂ ਦੀ ਗੁਣਵੱਤਾ ਛੇ ਹਫ਼ਤਿਆਂ ਤੱਕ ਬਰਕਰਾਰ ਰੱਖੀ ਜਾ ਸਕਦੀ ਹੈ। ਸਾਲ 2026 ਵਿਚ ਉਨ੍ਹਾਂ ਨੂੰ ਅਮਰੀਕਨ ਸੁਸਾਇਟੀ ਫਾਰ ਹਾਰਟੀਕਲਚਰਲ ਸਾਇੰਸ ਵਲੋਂ ਆਊਟਸਟੈਂਡਿੰਗ ਇੰਟਰਨੈਸ਼ਨਲ ਹਾਰਟੀਕਲਚਰਿਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।