- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਰਾਤ ਪਿੰਡ ਲਹਿਰਾ ਵਿਖੇ ਸੜਕ ਕਿਨਾਰੇ ਖੜ੍ਹੀ ਕੰਬਾਈਨ ’ਚ ਮਾਲੇਰਕੋਟਲਾ ਸਾਈਡ ਤੋਂ ਆ ਰਹੇ ਕੈਂਟਰ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੈਂਟਰ ਚਾਲਕ ਸੋਨੂ (37) ਪੁੱਤਰ ਸਤਵੀਰ ਵਾਸੀ ਜੀਂਦ (ਹਰਿਆਣਾ) ਅਤੇ ਕੰਬਾਈਨ ਮਾਲਕ ਦਲਜੀਤ ਸਿੰਘ (40) ਪੁੱਤਰ ਗੁਰਜੰਟ ਸਿੰਘ ਵਾਸੀ ਮਹਿਲ ਕਲਾਂ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਬੀਤੀ ਰਾਤ ਪਿੰਡ ਲਹਿਰਾ ਵਿਖੇ ਸੜਕ ਕਿਨਾਰੇ ਖੜ੍ਹੀ ਕੰਬਾਈਨ ’ਚ ਮਾਲੇਰਕੋਟਲਾ ਸਾਈਡ ਤੋਂ ਆ ਰਹੇ ਕੈਂਟਰ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੈਂਟਰ ਚਾਲਕ ਸੋਨੂ (37) ਪੁੱਤਰ ਸਤਵੀਰ ਵਾਸੀ ਜੀਂਦ (ਹਰਿਆਣਾ) ਅਤੇ ਕੰਬਾਈਨ ਮਾਲਕ ਦਲਜੀਤ ਸਿੰਘ (40) ਪੁੱਤਰ ਗੁਰਜੰਟ ਸਿੰਘ ਵਾਸੀ ਮਹਿਲ ਕਲਾਂ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੰਬਾਈਨ ਕਿਸੇ ਤਕਨੀਕੀ ਖ਼ਰਾਬੀ ਕਾਰਨ ਸੜਕ ਕੰਢੇ ਖੜ੍ਹੀ ਸੀ। ਇਸ ਦੌਰਾਨ ਮਾਲੇਰਕੋਟਲਾ ਵੱਲੋਂ ਆ ਰਿਹਾ ਕੈਂਟਰ ਬੇਕਾਬੂ ਹੋ ਕੇ ਕੰਬਾਈਨ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਚਾਲਕ ਸੋਨੂ ਤੇ ਕੰਬਾਈਨ ਮਾਲਕ ਦਲਜੀਤ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ। ਸਹਾਇਕ ਥਾਣੇਦਾਰ ਸਾਬਰ ਖ਼ਾਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਸੀ ਤੇ ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।