
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜ ਪੁੰਨਿਆ ਮੌਕੇ ਪਵਿੱਤਰ ਨਗਰੀ ਬਾਬਾ ਬਕਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਅੱਜ ਸੂਬਾ ਪੱਧਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ’ਚ ਲੋਕਾਂ ਨੂੰ ਲਿਜਾਣ ਲਈ ਲਗਪਗ 1200 ਤੋਂ ਵੱਧ ਸਰਕਾਰੀ ਬੱਸਾਂ ਪੂਰੇ ਪੰਜਾਬ ਵਿਚੋਂ ਮੁਫਤ ਚਲਾਈਆਂ ਜਾ ਰਹੀਆਂ ਹਨ।

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਰੱਖੜ ਪੁੰਨਿਆ ਮੌਕੇ ਪਵਿੱਤਰ ਨਗਰੀ ਬਾਬਾ ਬਕਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਅੱਜ ਸੂਬਾ ਪੱਧਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ’ਚ ਲੋਕਾਂ ਨੂੰ ਲਿਜਾਣ ਲਈ ਲਗਪਗ 1200 ਤੋਂ ਵੱਧ ਸਰਕਾਰੀ ਬੱਸਾਂ ਪੂਰੇ ਪੰਜਾਬ ਵਿਚੋਂ ਮੁਫਤ ਚਲਾਈਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ ਬੱਸਾਂ ਦੀ ਗਿਣਤੀ 750 ਦੇ ਕਰੀਬ ਹੋਵੇਗੀ, ਜਿਸ ’ਚ ਹੁਸ਼ਿਆਰਪੁਰ ਬੱਸ ਡਿਪੂ ਤੋਂ 45 ਬੱਸਾਂ, ਲੁਧਿਆਣਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਜਲੰਧਰ-1, ਜਲੰਧਰ-2, ਮੋਗਾ ਤੇ ਬਟਾਲਾ ਤੋਂ 50-50 ਬੱਸਾਂ, ਸ਼ਹੀਦ ਭਗਤ ਸਿੰਘ ਨਗਰ ਅਤੇ ਪੱਟੀ ਤੋਂ 40-40, ਪਠਾਨਕੋਟ ਤੋਂ 55, ਜਗਰਾਓਂ, ਮੁਕਤਸਰ, ਚੰਡੀਗੜ੍ਹ ਤੇ ਰੋਪੜ ਤੋਂ 25-25 ਬੱਸਾਂ, ਨੰਗਲ ਤੋਂ 20 ਤੇ ਫ਼ਿਰੋਜ਼ਪੁਰ ਬੱਸ ਡਿਪੂ ਤੋਂ 60 ਬੱਸਾਂ ਰਵਾਨਾ ਹੋਣਗੀਆਂ।
ਇਸੇ ਤਰ੍ਹਾਂ ਪੀਆਰਟੀਸੀ ਦੀਆਂ ਬੱਸਾਂ ਕਪੂਰਥਲਾ ਤੋਂ 60, ਪਟਿਆਲਾ ਤੋਂ 100, ਸੰਗਰੂਰ ਤੋਂ 50, ਬੁਢਲਾਡਾ ਤੋਂ 50, ਲੁਧਿਆਣਾ ਤੋਂ 65, ਚੰਡੀਗੜ੍ਹ ਤੋਂ 20, ਬਠਿੰਡਾ ਤੋਂ 70, ਫ਼ਰੀਦਕੋਟ ਤੋਂ 40 ਤੇ ਬਰਨਾਲਾ ਬੱਸ ਡਿੱਪੂ ਤੋਂ 35 ਬੱਸਾਂ ਰੱਖੜ ਪੁੰਨਿਆ ਲਈ ਲੋਕਾਂ ਨੂੰ ਮੁਫ਼ਤ ਲਿਜਾਣਗੀਆਂ। ਸਰਕਾਰ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਲਈ ਲੋਕਾਂ ਨੂੰ ਲਿਜਾਣ ਵਾਸਤੇ ਭੇਜੀਆਂ ਜਾਣ ਵਾਲੀਆਂ ਬੱਸਾਂ ਕਾਰਨ ਲਗਭਗ 50 ਫੀਸਦੀ ਰੂਟਾਂ ’ਤੇ ਸਰਕਾਰੀ ਬੱਸਾਂ ਅਲੋਪ ਹੋ ਜਾਣਗੀਆਂ। ਰੱਖੜੀ ਦਾ ਤਿਉਹਾਰ ਹੋਣ ਕਾਰਨ ਭੈਣਾਂ ਨੂੰ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਜਾਣ ਵਾਸਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਨਿੱਜੀ ਬੱਸਾਂ ਦਾ ਸਫ਼ਰ ਕਰਨ ਲਈ ਮਜਬੂਰ ਹੋਣਾ ਪਵੇਗਾ।