ਲੁਧਿਆਣਾ ਜੀਆਰਪੀ ਨੇ ਕਿੱਲੋ ਅਫੀਮ ਸਣੇ ਦੋ ਨਸ਼ਾ ਤਸਕਰ ਨੱਪੇ
ਲੁਧਿਆਣਾ ਜੀਆਰਪੀ ਨੇ ਕਿਲੋ ਅਫੀਮ ਸਣੇ ਦੋ ਨਸ਼ਾ ਤਸਕਰ ਨੱਪੇ
Publish Date: Thu, 26 Mar 2026 09:41 PM (IST)
Updated Date: Fri, 27 Mar 2026 04:11 AM (IST)

* ਬਿਹਾਰ ਤੋਂ ਚੱਲੇ ਤੇ ਅੰਮ੍ਰਿਤਸਰ ਵਿੱਚ ਦੇਣੀ ਸੀ ਅਫੀਮ ਦੀ ਸਪਲਾਈ ਫੋਟੋ 19 ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਨਸ਼ਾ ਤਸਕਰੀ ਖ਼ਿਲਾਫ਼ ਅਹਿਮ ਕਾਰਵਾਈ ਕਰਦੇ ਹੋਏ ਜੀਆਰਪੀ ਦੀ ਸੀਆਈਏ ਪੁਲਿਸ ਨੇ ਦੋ ਨਸ਼ਾ ਸਮਗਲਰਾਂ ਨੂੰ ਅਫੀਮ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਆਪਣੇ ਨਾਲ ਲਿਆਂਦੀ ਇਕ ਕਿੱਲੋ ਅਫੀਮ ਦੀ ਡਿਲੀਵਰੀ ਅੰਮ੍ਰਿਤਸਰ ’ਚ ਕਿਸੇ ਨਸ਼ਾ ਸਮਗਲਰ ਹਵਾਲੇ ਕਰਨੇ ਸੀ। ਜੀਆਰਪੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਜੱਫਰ ਨਗਰ ਬਿਹਾਰ ਵਾਸੀ ਰਾਹੁਲ ਕੁਮਾਰ ਤੇ ਸੰਜੇ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਨਾਂ ਮੁਲਜ਼ਮਾਂ ਕੋਲੋਂ ਇਹ ਅਫੀਮ ਦੀ ਸਪਲਾਈ ਦੇਣ ਵਾਲੇ ਸਮੱਗਲਰ ਤੇ ਅੰਮ੍ਰਿਤਸਰ ’ਚ ਜਿਸ ਨੂੰ ਇਹ ਸਪਲਾਈ ਦਿੱਤੀ ਜਾਣੀ ਸੀ, ਦੋਵਾਂ ਬਾਰੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।। ਸੀਆਈਏ ਜੀਆਰਪੀ ਦੇ ਮੁੱਖ ਅਫਸਰ ਇੰਸਪੈਕਟਰ ਪਲਵਿੰਦਰ ਸਿੰਘ ਮੁਤਾਬਕ ਦੋਨੋਂ ਨਸ਼ਾ ਸਮਗਲਰ ਬਿਹਾਰ ਦੇ ਮੁਜੱਫਰ ਨਗਰ ਦੇ ਰਹਿਣ ਵਾਲੇ ਹਨ ਤੇ ਦੋਨੋਂ ਪੇਸ਼ੇ ਤੋਂ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ। ਦੋਨੋਂ ਮੁਲਜ਼ਮ ਬਿਹਾਰ ਦੇ ਮੁਜੱਫਰ ਨਗਰ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ’ਚ ਬੈਠੇ ਅਤੇ ਰਸਤੇ ’ਚ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਇੱਕ ਬੈਗ ਫੜਾਇਆ। ਬੈਗ ਫੜਾਉਣ ਵਾਲੇ ਨੇ ਦੋਨਾਂ ਨੂੰ ਦੱਸਿਆ ਕਿ ਬੈਗ ਵਿੱਚ ਗਾਂਜਾ ਰੱਖਿਆ ਹੋਇਆ ਹੈ ਅਤੇ ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਨੇ ਗਾਂਜੇ ਵਾਲਾ ਬੈਗ ਅੰਮ੍ਰਿਤਸਰ ਦੇ ਕਿਸੇ ਵਿਅਕਤੀ ਨੂੰ ਦੇਣਾ ਹੈ। ਇਸ ਡਿਲੀਵਰੀ ਮਗਰ ਦੋਨਾਂ ਨੂੰ 20 ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਅੰਮ੍ਰਿਤਸਰ ਪਹੁੰਚਣ ਤੇ ਡਿਲੀਵਰੀ ਲੈਣ ਵਾਲੇ ਨੇ ਆਪ ਹੀ ਉਨ੍ਹਾਂ ਨਾਲ ਸੰਪਰਕ ਕਰਨਾ ਸੀ ਅਤੇ ਉਸ ਵਿਅਕਤੀ ਬਾਰੇ ਉਨ੍ਹਾਂ ਦੋਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।। ਹਾਲਾਂਕਿ ਜੀਆਰਪੀ ਲੁਧਿਆਣਾ ਦੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਅਚਨਚੇਤ ਕੀਤੀ ਜਾ ਰਹੀ ਚੈਕਿੰਗ ਦੌਰਾਨ ਦੋਨੋਂ ਮੁਲਜ਼ਮ ਪਲੇਟ ਫਾਰਮ ਤੇ ਹੀ ਅਫੀਮ ਸਣੇ ਕਾਬੂ ਆ ਗਏ। ਦੋ ਵਾਰ ਬਦਲੀ ਰੇਲਗੱਡੀ ਪੁਲਿਸ ਅਧਿਕਾਰੀਆਂ ਮੁਤਾਬਕ ਨਸ਼ੇ ਵਾਲਾ ਬੈਗ ਲੈਣ ਮਗਰੋਂ ਮੁਲਜ਼ਮਾਂ ਨੇ ਮੁਖਬਰੀ ਤੋਂ ਬਚਣ ਲਈ ਰਸਤੇ ਵਿੱਚ ਦੋ ਵਾਰ ਟਰੇਨ ਬਦਲੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਮੋਬਾਇਲ ਫੋਨ ਕਬਜ਼ੇ ਵਿੱਚ ਲੈ ਕੇ ਕਾਲ ਡਿਟੇਲ ਖੰਘਾਲੀ ਜਾ ਰਹੀ ਹੈ। ਆਸ ਹੈ ਕਿ ਕਾਲ ਡਿਟੇਲ ਦੀ ਮਦਦ ਨਾਲ ਦੋਨਾਂ ਨੂੰ ਅਫੀਮ ਦੇਣ ਵਾਲੇ ਨਸ਼ਾ ਸਮਗਲਰ ਸਬੰਧੀ ਜਾਣਕਾਰੀ ਹੱਥ ਲੱਗੇਗੀ। ਉਨ੍ਹਾਂ ਦੱਸਿਆ ਕਿ ਦੋਨਾਂ ਮੁਲਜ਼ਮਾਂ ਖਿਲਾਫ ਪਹਿਲਾਂ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ ਅਤੇ ਦੋਨਾਂ ਨੂੰ ਨਸ਼ੇ ਦੀ ਡਿਲੀਵਰੀ ਲਈ ਬਤੌਰ ਕੋਰੀਅਰ ਇਸਤੇਮਾਲ ਕੀਤਾ ਜਾ ਰਿਹਾ ਸੀ।