ਲੁਧਿਆਣਾ ਸਾਬਕਾ ਸੈਨਿਕ ਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ
ਲੁਧਿਆਣਾ ਸਾਬਕਾ ਸੈਨਿਕ ਅਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ
Publish Date: Wed, 25 Mar 2026 06:58 PM (IST)
Updated Date: Thu, 26 Mar 2026 04:05 AM (IST)

ਫੋਟੋ ਨੰਬਰ-10 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਨੇਵਾਲ ਵਿਖੇ ਲੁਧਿਆਣਾ ਸਾਬਕਾ ਸੈਨਿਕ ਅਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਸਮੂਹ ਮੈਂਬਰਾਂ ਦੀ ਹਾਜ਼ਰੀ ਚ ਕੈਪਟਨ ਅਮਰੀਕ ਸਿੰਘ ਉਮੈਦਪੁਰ ਨੂੰ ਸਰਪ੍ਰਸਤ, ਸੂਬੇਦਾਰ ਇੰਦਰਜੀਤ ਸਿੰਘ ਰਾਮਪੁਰ ਨੂੰ ਪ੍ਰਧਾਨ, ਬੀਬੀ ਦਲਵੀਰ ਕੌਰ ਨੂੰ ਵਾਇਸ ਪ੍ਰਧਾਨ, ਸੂਬੇਦਾਰ ਮੇਜਰ ਗੁਲਜ਼ਾਰ ਸਿੰਘ ਨੂੰ ਜਨਰਲ ਸਕੱਤਰ ਅਤੇ ਹੌਲਦਾਰ ਜਸਵਿੰਦਰ ਸਿੰਘ ਟਿੱਬਾ ਅਤੇ ਜਗਤਾਰ ਸਿੰਘ ਧਰੋੜ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਕੈਪਟਨ ਸੁਰਜੀਤ ਸਿੰਘ ਗਰਚਾ ਨੂੰ ਕੋਰ ਕਮੇਟੀ ਦਾ ਚੇਅਰਮੈਨ, ਹੌਲਦਾਰ ਨਾਜ਼ਰ ਸਿੰਘ ਨੂੰ ਕੋਰ ਕਮੇਟੀ ਦਾ ਮੈਂਬਰ ਤੋਂ ਇਲਾਵਾ ਕੈਪਟਨ ਅਮਰ ਸਿੰਘ, ਕੈਪਟਨ ਕੁਲਦੀਪ ਸਿੰਘ, ਹੌਲਦਾਰ ਮਲਕੀਤ ਸਿੰਘ,ਨਾਇਕ ਦਵਿੰਦਰ ਸਿੰਘ ਹੀਰਾ ਨੂੰ ਐਗਜ਼ੀਕਿਊਟਿਵ ਮੈਂਬਰ ਚੁਣਿਆ ਗਿਆ। ਮੀਟਿੰਗ ਦੌਰਾਨ ਕੈਪਟਨ ਅਮਰ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਬਲਵੀਰ ਸਿੰਘ, ਹੌਲਦਾਰ ਜਸਮਿੰਦਰ ਸਿੰਘ, ਹੌਲਦਾਰ ਨਾਜ਼ਰ ਸਿੰਘ, ਹੌਲਦਾਰ ਨਛੱਤਰ ਸਿੰਘ, ਹੌਲਦਾਰ ਜਸਵੰਤ ਸਿੰਘ,ਨਾਇਕ ਕੁਲਦੀਪ ਸਿੰਘ, ਲੈਸ ਨਾਇਕ ਜਗਦੀਸ਼ ਸਿੰਘ,ਬੀਬੀ ਗਰਚਾ, ਚਰਨਜੀਤ ਸਿੰਘ ਗੋਬਿੰਦਗੜ੍ਹ ਆਦਿ ਹੋਰ ਹਾਜ਼ਰ ਸਨ।