- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਾਰਟੀਕਲਚਰ ਵਿਸ਼ੇ ਵਿੱਚ ਬੀਐੱਸਸੀ ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਦੀ ਸਵਿਫਟ ਕਾਰ ਪੀਜੀ ਦੇ ਬਾਹਰੋਂ ਚੋਰੀ ਹੋ ਗਈ। ਚੋਰਾਂ ਨੇ ਰਾਤ ਸਮੇਂ ਪੀਜੀ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਮਾਸਟਰ ਕੀ ਦੀ ਮਦਦ ਨਾਲ ਲਾਕ ਖੋਲ੍ਹਣ ਤੋਂ ਬਾਅਦ ਕਾਰ ਸਟਾਰਟ ਕਰਕੇ ਫਰਾਰ ਹੋ ਗਏ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਾਰਟੀਕਲਚਰ ਵਿਸ਼ੇ ਵਿੱਚ ਬੀਐੱਸਸੀ ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਦੀ ਸਵਿਫਟ ਕਾਰ ਪੀਜੀ ਦੇ ਬਾਹਰੋਂ ਚੋਰੀ ਹੋ ਗਈ। ਚੋਰਾਂ ਨੇ ਰਾਤ ਸਮੇਂ ਪੀਜੀ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਮਾਸਟਰ ਕੀ ਦੀ ਮਦਦ ਨਾਲ ਲਾਕ ਖੋਲ੍ਹਣ ਤੋਂ ਬਾਅਦ ਕਾਰ ਸਟਾਰਟ ਕਰਕੇ ਫਰਾਰ ਹੋ ਗਏ। ਵਾਰਦਾਤ ਪੀਜੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਕਦੀਪ ਸਿੰਘ ਵਾਸੀ ਪਿੰਡ ਛੱਤਿਆਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਾਰਟੀਕਲਚਰ ਵਿੱਚ ਬੀਐੱਸਸੀ ਕਰ ਰਿਹਾ ਹੈ। ਪੜ੍ਹਾਈ ਕਾਰਨ ਉਸ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਪੀਜੀ ਵਿੱਚ ਕਮਰਾ ਲਿਆ ਹੋਇਆ ਹੈ। ਰਾਤ ਨੂੰ ਉਸ ਨੇ ਆਪਣੀ ਸਵਿਫਟ ਕਾਰ ਪੀਜੀ ਦੇ ਬਾਹਰ ਖੜ੍ਹੀ ਕਰਕੇ ਲਾਕ ਲਗਾ ਦਿੱਤਾ ਸੀ।
ਸਵੇਰ ਕਰੀਬ 6 ਵਜੇ ਜਦੋਂ ਉਹ ਪੀਜੀ ਤੋਂ ਬਾਹਰ ਆਇਆ ਤਾਂ ਕਾਰ ਆਪਣੀ ਥਾਂ ’ਤੇ ਨਹੀਂ ਸੀ। ਕਾਰ ਗਾਇਬ ਦੇਖ ਕੇ ਉਸ ਨੇ ਆਸ-ਪਾਸ ਭਾਲ ਕੀਤੀ, ਪਰ ਕੋਈ ਸੁਰਾਗ ਨਾ ਮਿਲਣ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਪੀਜੀ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ।
ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਰਾਤ ਸਮੇਂ ਪੀਜੀ ਦੇ ਬਾਹਰ ਪਹੁੰਚਦੇ ਦਿਖਾਈ ਦਿੱਤੇ। ਪੁਲਿਸ ਜਾਂਚ ਮੁਤਾਬਕ ਦੋਵਾਂ ਨੇ ਮਾਸਟਰ ਕੀ ਦੀ ਵਰਤੋਂ ਕਰਕੇ ਕਾਰ ਦਾ ਲਾਕ ਖੋਲ੍ਹਿਆ ਅਤੇ ਕੁਝ ਹੀ ਸਮੇਂ ਬਾਅਦ ਕਾਰ ਸਟਾਰਟ ਕਰਕੇ ਉਥੋਂ ਨਿਕਲ ਗਏ। ਇਸ ਤਰ੍ਹਾਂ ਦੋਵੇਂ ਮੁਲਜ਼ਮ ਵਿਦਿਆਰਥੀ ਦੀ ਕਾਰ ਚੋਰੀ ਕਰਕੇ ਫਰਾਰ ਹੋ ਗਏ।
ਥਾਣਾ ਪੀਏਯੂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਵਾਂ ਨੌਜਵਾਨਾਂ ਦੀ ਪਛਾਣ ਕਰਨ ਅਤੇ ਚੋਰੀ ਕੀਤੀ ਕਾਰ ਬਰਾਮਦ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।