Ludhiana Crime : ਲੁਧਿਆਣਾ 'ਚ ਅਧੇੜ ਉਮਰ ਦੀ ਔਰਤ 'ਤੇ Acid Attack, ਚਿਹਰਾ ਤੇ ਅੱਖਾਂ ਝੁਲਸੀਆਂ
ਦੁੱਗਰੀ ਦੇ ਗੁਰੂ ਗਿਆਨ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਇੱਕ ਵਿਅਕਤੀ ਨੇ 40 ਸਾਲਾ ਔਰਤ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।
Publish Date: Mon, 16 Feb 2026 07:41 PM (IST)
Updated Date: Mon, 16 Feb 2026 07:49 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦੁੱਗਰੀ ਦੇ ਗੁਰੂ ਗਿਆਨ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਇੱਕ ਵਿਅਕਤੀ ਨੇ 40 ਸਾਲਾ ਔਰਤ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਔਰਤ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਖਾਣਾ ਖਾਣ ਲਈ ਆਪਣੇ ਘਰ ਆਈ ਸੀ। ਸੂਤਰਾਂ ਦੇ ਮੁਤਾਬਕ ਇਸੇ ਦੌਰਾਨ ਹੈਲਮਟ ਪਹਿਨੀ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਉਸਦੇ ਲਾਗੇ ਆਇਆ ਅਤੇ ਹੱਥ ਵਿੱਚ ਫੜੀ ਬੋਤਲ ਨਾਲ ਤੇਜ਼ਾਬ ਔਰਤ ਦੇ ਚਿਹਰੇ 'ਤੇ ਸੁੱਟ ਦਿੱਤਾ।
ਤੇਜਾਬੀ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੇ ਦੌਰਾਨ ਔਰਤ ਦੀਆਂ ਅੱਖਾਂ ਅਤੇ ਚਿਹਰਾ ਝੁਲਸ ਗਿਆ। ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਮਹਿਲਾ ਦੀ ਪਛਾਣ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸਵਿਤਰੀ ਵਜੋਂ ਹੋਈ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।