ਲਾਇਨਜ਼ ਕਲੱਬ ਦਾ ਸਹੁੰ ਚੁੱਕ ਸਮਾਗਮ ਹੋਇਆ ਲਾਇਨਜ਼ ਕਲੱਬ ਦਾ ਸਹੁੰ ਚੁੱਕ ਸਮਾਗਮ ਹੋਇਆ
Publish Date: Tue, 18 Aug 2026 09:11 PM (IST)
Updated Date: Wed, 19 Aug 2026 04:06 AM (IST)
ਅੰਮ੍ਰਿਤ ਸਿੰਘ ਥਿੰਦ ਬਣੇ ਕਲੱਬ ਪ੍ਰਧਾਨ। ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜਗਰਾਓਂ ਦੀ ਨਵੀਂ ਟੀਮ ਦਾ ਸਹੁੰ ਚੁੱਕ ਅਤੇ ਸਾਲਾਨਾ ਸਮਾਗਮ ਕਰਵਾਇਆ ਗਿਆ। ਫੰਕਸ਼ਨ ਚੇਅਰਮੈਨ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਅਜੇ ਗੋਇਲ ਜ਼ਿਲ੍ਹਾ ਗਵਰਨਰ, ਸਾਬਕਾ ਜ਼ਿਲ੍ਹਾ ਗਵਰਨਰ ਡਾ: ਮਨਮੋਹਨ ਕੌਸ਼ਲ, ਸਾਬਕਾ ਜ਼ਿਲ੍ਹਾ ਗਵਰਨਰ ਯੋਗੇਸ਼ ਸੋਨੀ ਨੇ ਵੀ ਨਵੀਂ ਟੀਮ ਦੇ ਪ੍ਰਧਾਨ ਅੰਮ੍ਰਿਤ ਸਿੰਘ ਥਿੰਦ, ਸਕੱਤਰ ਚਰਨਜੀਤ ਸਿੰਘ ਢਿੱਲੋਂ, ਖ਼ਜ਼ਾਨਚੀ ਸੁਭਾਸ਼ ਕਪੂਰ, ਟੇਮਰ ਗੁਰਤੇਜ ਸਿੰਘ ਗਿੱਲ, ਟੇਲ ਟਵਿਸਟਰ ਐੱਸਪੀਐੱਸ ਢਿੱਲੋਂ, ਪੀਆਰਓ ਹਰਵਿੰਦਰ ਸਿੰਘ ਚਾਵਲਾ, ਡਾਇਰੈਕਟਰ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ, ਗਗਨਦੀਪ ਗੋਇਲ, ਗੁਲਵੰਤ ਸਿੰਘ ਗਿੱਲ, ਮੇਜਰ ਸਿੰਘ ਭੈਣੀ, ਸਹਿ ਖ਼ਜ਼ਾਨਚੀ ਪ੍ਰੀਤਮ ਸਿੰਘ ਰੀਹਲ, ਸਤਪਾਲ ਨਿਝਾਵਨ ਫ਼ਸਟ ਵੀਪੀ, ਕੁਲਦੀਪ ਰੰਧਾਵਾ ਸੈਕਿੰਡ ਵੀਪੀ ਅਤੇ ਦਲਵੀਰ ਸਿੰਘ ਧਾਲੀਵਾਲ ਨੇ ਥਰਡ ਵੀਪੀ ਨੂੰ ਸਹੁੰ ਚੁਕਾਈ। ਮੀਟਿੰਗ ਦਾ ਆਰੰਭ ਤਤਕਾਲੀ ਪ੍ਰਧਾਨ ਡਾ: ਵਿਨੋਦ ਵਰਮਾ ਨੇ ਕੀਤਾ। ਸਮਾਗਮ ਦੌਰਾਨ ਮਾਸਟਰ ਆਫ਼ ਸੈਰਾਮਨੀ ਦੀ ਜ਼ਿੰਮੇਵਾਰੀ ਪ੍ਰੋ: ਸਰਬਦੀਪ ਕੌਰ ਸਿੱਧੂ ਅਤੇ ਮਨਦੀਪ ਕੌਰ ਧਾਲੀਵਾਲ ਨੇ ਨਿਭਾਈ ਜਦਕਿ ਇਨਵੋਕੇਸ਼ਨ ਅਸ਼ਮੀਤ ਥਿੰਦ ਨੇ ਪੜ੍ਹੀ। ਇਸ ਮੌਕੇ ਪਿਛਲੇ ਸਾਲ ਸਮਾਜ ਸੇਵਾ ’ਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਅਤੇ ਟੀਮ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸੁਖਦੇਵ ਸਿੰਘ ਸਿੱਧੂ, ਬੀਰਿੰਦਰ ਸਿੰਘ ਗਿੱਲ, ਸੁਰੇਸ਼ ਗਰਗ, ਜਗਜੀਤ ਸਿੰਘ ਕਾਉਂਕੇ ਵੀ ਹਾਜ਼ਰ ਸਨ।