- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਆਪ’ ਇੰਚਾਰਜ ਦੇ ਦਫ਼ਤਰ ਅੱਗੇ ਚਿਪਕਾਇਆ ’ਲਾਹਨਤੀ ਪੱਤਰ’

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਕਮੇਟੀ ਵੱਲੋਂ ਦਿੱਤੇ ਸੱਦੇ ’ਤੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐਨ.ਐਸ. ਕੰਗ ਦੇ ਦਫ਼ਤਰ ਪੁੱਜੇ। ਜਿੱਥੇ ਡਾ. ਕੰਗ ਨਾ ਮਿਲਣ ’ਤੇ ਉਹਨਾਂ ਨੂੰ ਦਿੱਤਾ ਜਾਣ ਵਾਲਾ ‘ਵਿਰੋਧ ਪੱਤਰ’ ਦਫਤਰ ਅੱਗੇ ਚਿਪਕਾ ਦਿੱਤਾ ਗਿਆ। ਇਸ ਮੌਕੇ ਜਸਕਰਨ ਸਿੰਘ ਦਿਓਲ, ਬਲਦੇਵ ਸਿੰਘ ਬੀੜ ਗਗੜਾ ਅਤੇ ਸੁਰਜੀਤ ਕੋਠੇ ਹਾਂਸ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਲਈ ਸੂਬਾ ਸਰਕਾਰ ਸਿੱਧੀ ਤੌਰ ’ਤੇ ਜਿੰਮੇਵਾਰ ਹੈ। ਇਨਸਾਫ਼ ਕਮੇਟੀ ਦੀਆਂ ਮੁੱਖ ਮੰਗਾਂ ਨੂੰ ਦੁਹਰਾਉਂਦਿਆਂ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਅਤੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਡੀਜੀਪੀ ਨੂੰ ਵੀ ਤੁਰੰਤ ਬਰਖ਼ਾਸਤ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਇਨਸਾਫ਼ ਕਮੇਟੀ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਅਮਨ ਸਵੱਦੀ, ਪਿ੍ਰਤਪਾਲ ਬੱਗਾ, ਸਵਰਨ ਛੱਜਾਵਾਲ, ਗੁਰਦੀਪ ਸਵੱਦੀ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ ਲਤਾਲਾ, ਹਰਿੰਦਰ ਸਿੰਘ ਈਸੇਵਾਲ, ਵਿੱਕੀ ਚੌਧਰੀ, ਜਥੇਦਾਰ ਜਗਰੂਪ ਗੁੱਜਰਵਾਲ, ਸਿਕੰਦਰ ਸਿੰਘ, ਸਤਵੰਤ ਮਲਸੀਹਾਂ ਭਾਈਕੇ, ਗੁਰਿੰਦਰ ਈਸੇਵਾਲ, ਬਸੰਤ ਸਿੰਘ ਛੱਜਾਵਾਲ, ਕਿਰਨਜੀਤ ਭੱਟੀਆਂ, ਗੁਰਦਿੱਤ ਭੈਣੀ, ਮਨਜੋਤ ਸਿੰਘ ਬੱਦੋਵਾਲ, ਮਨੀ ਗਹੌਰ, ਦੀਪਾ ਦਿਓਲ, ਮਨਦੀਪ ਗਿੱਲ, ਸੁਖਦੇਵ ਸਿੰਘ ਰਕਬਾ, ਦਵਿੰਦਰ ਭਨੋਹੜ੍ਹ, ਗੁਰਚਰਨ ਸਿੰਘ ਤੇ ਮਨਜੀਤ ਰਾਉਵਾਲ ਆਦਿ ਹਾਜ਼ਰ ਸਨ।