
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਜਗਤਾਰ ਸਿੰਘ ਹਰਾ ਦੀ ਅੰਤਿਮ ਅਰਦਾਸ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਹਨੇਵਾਲ
ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਵਿਖੇ ਅੱਜ ਬਾਬਾ ਜਗਤਾਰ ਸਿੰਘ ਹਰਾ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਆਗੂਆਂ ਤੇ ਸੰਗਤ ਨੇ ਪਹੁੰਚ ਕੇ ਬਾਬਾ ਜਗਤਾਰ ਸਿੰਘ ਹਰਾ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਬਾ ਜਗਤਾਰ ਸਿੰਘ ਹਰਾ ਆਪਣੇ ਸਮੇਂ ਦੇ ਨਾਮਵਰ ਕਬੱਡੀ ਖਿਡਾਰੀ ਰਹੇ। ਕਬੱਡੀ ਦੇ ਖੇਤਰ ਤੋਂ ਸੰਨਿਆਸ ਲੈਣ ਉਪਰੰਤ ਉਹ ਗੁਰੂ ਸਿਮਰਨ ਨਾਲ ਜੁੜ ਗਏ ਤੇ ਆਪਣਾ ਜੀਵਨ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨ ਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਗੁਰੂਘਰ ਨਾਲ ਜੁੜਨ ਲਈ ਪ੍ਰੇਰਿਆ। ਅੰਤਿਮ ਅਰਦਾਸ ਮੌਕੇ ‘ਆਪ’ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕਾਂਗਰਸ ਆਗੂ ਲੱਕੀ ਸੰਧੂ, ਸਾਬਕਾ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ ਸੁਖਜੀਤ ਸਿੰਘ ਹਰਾ, ਰਮੇਸ਼ ਕੁਮਾਰ ਪੱਪੂ, ਭਾਜਪਾ ਆਗੂ ਪ੍ਰਿਤਪਾਲ ਸਿੰਘ ਬਾਲੀਏਵਾਲ, ਦਵਿੰਦਰ ਸਿੰਘ, ਸਰਬਜੀਤ ਸਿੰਘ ਹਰਾ, ਸਨੀ ਭਾਟੀਆ, ਕਾਲਾ ਕੌਂਸਲਰ, ਮਾਸਟਰ ਗੁਰਸੇਵਕ ਸੰਧੀਲਾ, ਡੀਐੱਸਪੀ ਰਸ਼ਪਾਲ ਸਿੰਘ ਹਰਾ ਤੇ ਅਮਰਜੀਤ ਸਿੰਘ ਹਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਜੀ ਵੱਲੋਂ ਬਾਬਾ ਜਗਤਾਰ ਸਿੰਘ ਹਰਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਹਰਾ ਨੂੰ ਦਸਤਾਰ ਭੇਟ ਕੀਤੀ ਗਈ। ਇਸ ਦੌਰਾਨ ਹਾਜ਼ਰ ਸੰਗਤ ਨੇ ਬਾਬਾ ਜਗਤਾਰ ਸਿੰਘ ਹਰਾ ਦੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।