- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਕੇ ਇਲੈਕਟ੍ਰੋਵਿਜ਼ਨ ਦੇ ਸੋਨੀ ਸੈਂਟਰਾਂ 'ਤੇ ਸੋਨੀ ਦਾ ਨਵਾਂ ਫਲੈਗਸ਼ਿਪ ਬ੍ਰਾਵੀਆ 9 ਟੈਲੀਵਿਜ਼ਨ ਲਾਂਚ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਡੀਕੇ ਇਲੈਕਟ੍ਰੋਵਿਜ਼ਨ ਗਰੁੱਪ ਵੱਲੋਂ ਅੱਜ ਆਪਣੇ ਸੋਨੀ ਸੈਂਟਰ ਘੁੰਮਰ ਮੰਡੀ ਅਤੇ ਸੋਨੀ ਸੈਂਟਰ ਸਾਊਥ ਸਿਟੀ ਵਿਖੇ ਸੋਨੀ ਦਾ ਨਵਾਂ ਫਲੈਗਸ਼ਿਪ ਟੈਲੀਵਿਜ਼ਨ ਬ੍ਰਾਵੀਆ 9 ਲਾਂਚ ਕੀਤਾ ਗਿਆ। ਇਸ ਮੌਕੇ ਡੀਕੇ ਇਲੈਕਟ੍ਰੋ ਵਿਜ਼ਨ ਗਰੁੱਪ ਦੇ ਮਾਲਕ ਅਮਿਤ ਧਵਨ ਅਤੇ ਸੋਨੀ ਦੇ ਬ੍ਰਾਂਚ ਮੈਨੇਜਰ ਅਸ਼ਵਨੀ ਚੌਧਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅਮਿਤ ਧਵਨ ਅਤੇ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਸੋਨੀ ਨੇ ਆਪਣੀ ਨਵੀਂ ਟ੍ਰੂ ਆਰਜੀਬੀ ਡਿਸਪਲੇ ਤਕਨਾਲੋਜੀ ਨਾਲ ਟੈਲੀਵਿਜ਼ਨ ਦੀ ਦੁਨੀਆ ਵਿੱਚ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਹਰ ਰੰਗ, ਹਰ ਪਰਛਾਂਵ ਤੇ ਹਰ ਚਮਕ ਨੂੰ ਬਿਲਕੁਲ ਕੁਦਰਤੀ ਅਤੇ ਹਕੀਕਤ ਦੇ ਨੇੜੇ ਦਰਸਾਇਆ ਜਾਂਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਉਹੀ ਤਜ਼ਰਬਾ ਮਿਲਦਾ ਹੈ, ਜਿਸ ਦੀ ਕਲਪਨਾ ਸਮੱਗਰੀ ਦੇ ਨਿਰਮਾਤਾ ਨੇ ਕੀਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬ੍ਰਾਵੀਆ 9 ਸਿਰਫ਼ ਇੱਕ ਟੈਲੀਵਿਜ਼ਨ ਨਹੀਂ, ਸਗੋਂ ਘਰੇਲੂ ਮਨੋਰੰਜਨ ਦੇ ਭਵਿੱਖ ਦੀ ਨਵੀਂ ਪਹਿਚਾਣ ਹੈ। ਇਸ ਵਿੱਚ ਆਧੁਨਿਕ ਡਿਸਪਲੇ, ਸ਼ਾਨਦਾਰ ਤਸਵੀਰ ਗੁਣਵੱਤਾ ਤੇ ਪ੍ਰਭਾਵਸ਼ਾਲੀ ਆਵਾਜ਼ ਲਈ ਕਈ ਨਵੀਆਂ ਤਕਨਾਲੋਜੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਿੱਚ ਆਰਜੀਬੀ ਬੈਕਲਾਈਟ ਮਾਸਟਰ ਡਰਾਈਵ ਪ੍ਰੋ, ਇਮਰਸਿਵ ਬਲੈਕ ਸਕ੍ਰੀਨ ਪ੍ਰੋ, ਆਰਜੀਬੀ ਟ੍ਰਿਲੂਮਿਨੋਸ ਮੈਕਸ, ਲੂਮਿਨੈਂਸ ਬੂਸਟਰ ਪ੍ਰੋ, ਸਮੂਥ ਕਲਰ ਗ੍ਰੇਡੇਸ਼ਨ, ਐਕਸ-ਵਾਈਡ ਐਂਗਲ ਪ੍ਰੋ, ਐਕੋਸਟਿਕ ਮਲਟੀ-ਆਡੀਓ ਪਲੱਸ, ਗੂਗਲ ਟੀਵੀ, ਜੈਮਿਨੀ ਏਆਈ ਅਤੇ ਮਾਈ ਸਿਨੇਮਾ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਟੈਲੀਵਿਜ਼ਨ ਵਿੱਚ ਐਕਸਆਰ ਪ੍ਰੋਸੈਸਰ, ਐਕਸਆਰ ਕਾਂਟ੍ਰਾਸਟ ਬੂਸਟਰ 40, ਐਕਸਆਰ ਕਲੀਅਰ ਇਮੇਜ, ਐਕਸਆਰ ਮੋਸ਼ਨ ਕਲੈਰਿਟੀ, ਸਟੂਡੀਓ ਕੈਲੀਬ੍ਰੇਟਡ ਮੋਡ, ਸੋਨੀ ਪਿਕਚਰਜ਼ ਕੋਰ, ਪੀਐਸ-5 ਰਿਮੋਟ ਪਲੇ, ਯੂਟਿਊਬ ਗੇਮਿੰਗ ਮਲਟੀਵਿਊ, ਡੌਲਬੀ ਵਿਜ਼ਨ, ਡੌਲਬੀ ਐਟਮੌਸ, ਆਈਮੈਕਸ ਐਨਹਾਂਸਡ, ਈਕੋ ਡੈਸ਼ਬੋਰਡ 2, ਹੈਂਡਸ-ਫ੍ਰੀ ਵੌਇਸ ਸਰਚ, ਫਾਈਂਡ ਮਾਈ ਰਿਮੋਟ ਅਤੇ ਤਾਰਾਂ ਨੂੰ ਸੁਚੱਜੇ ਢੰਗ ਨਾਲ ਲੁਕਾਉਣ ਲਈ ਮਿਰਾਜ ਸਟੈਂਡ ਵਰਗੀਆਂ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵਾਂ ਬ੍ਰਾਵੀਆ 9 ਸ਼ਾਨਦਾਰ ਤਸਵੀਰ ਗੁਣਵੱਤਾ, ਦਮਦਾਰ ਆਵਾਜ਼, ਸਮਾਰਟ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਫੀਚਰਾਂ ਤੇ ਬਿਹਤਰੀਨ ਗੇਮਿੰਗ ਅਨੁਭਵ ਨਾਲ ਗਾਹਕਾਂ ਨੂੰ ਵਿਸ਼ਵ ਪੱਧਰੀ ਹੋਮ ਐਂਟਰਟੇਨਮੈਂਟ ਦਾ ਨਵਾਂ ਅਨੁਭਵ ਦੇਵੇਗਾ। ਇਹ ਫਲੈਗਸ਼ਿਪ ਮਾਡਲ ਹੁਣ ਡੀਕੇ ਇਲੈਕਟ੍ਰੋਵਿਜ਼ਨ ਦੇ ਸੋਨੀ ਸੈਂਟਰ ਘੁੰਮਰ ਮੰਡੀ ਤੇ ਸੋਨੀ ਸੈਂਟਰ ਸਾਊਥ ਸਿਟੀ ਵਿਖੇ ਵਿਕਰੀ ਲਈ ਉਪਲਬਧ ਹੈ।