ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਨਜਦੀਕੀ ਪਿੰਡ ਹੇਡੋਂ ਡੇਰਾ ਸ੍ਰੀ ਬਾਬਾ ਮਨੋਹਰਦਾਸ ਵਿਖੇ ਬਾਬਾ ਮਨੋਹਰ ਦਾਸ ਜੀ ਮੈਮੋਰੀਅਲ ਸਪੋਰਟਸ ਕਲੱਬ, ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ 56ਵਾਂ ਵਿਸ਼ਾਲ ਕਬੱਡੀ ਕੱਪ ਅਤੇ ਕੁਸਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲ ਸਰਪੰਚ, ਮੋਹਣ ਰਾਣਾ, ਜੀਵਨ ਰਾਣਾ ਸਾਬਕਾ ਸਰਪੰਚ, ਰਾਜੇਸ਼ ਖੁੱਲਰ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ। ਉਨ੍ਹਾਂ ਵੱਖ ਵੱਖ ਮੁਕਾਬਲਿਆਂ ਦੇ ਨਤੀਜਿਆ ਵਿੱਚ ਕਬੱਡੀ ਕਬੱਡੀ 45 ਕਿੱਲੋ ਵਿੱਚ ਘੱਲ ਕਲਾਂ ਨੇ ਖਾਨਪੁਰ ਮਾਨਸਾ ਦੀਆਂ ਗੋਡਣੀਆਂ ਲਗਾ ਦਿੱਤੀਆਂ। ਕਬੱਡੀ 52 ਕਿਲੋ ਵਿੱਚ ਸੰਗਤਪੁਰਾ (ਜੀਂਦ) ਪਹਿਲੇ ਤੇ ਅਤੇ ਜਰਗੜੀ ਦੂਜੇ ਸਥਾਨ ਤੇ ਰਹੇ। ਕਬੱਡੀ 65 ਕਿਲੋ ਵਿੱਚ ਹਰਿਆਣਾ ਨੇ ਮੱਲੇਵਾਲ ਦੀ ਟੀਮ ਨੂੰ ਹਰਾ ਕੇ ਪÇਹਿਲਾ ਸਥਾਨ ਹਾਸਲ ਕੀਤਾ। ਕਬੱਡੀ 80 ਕਿੱਲੋ ਵਿੱਚ ਬਣਵਾਲੀ ਮਾਨਸਾ ਨੇ ਹੇਡੋਂ ਨੂੰ ਹਰਾਇਆ। ਕਬੱਡੀ ਇੱਕ ਪਿੰਡ ਓਪਨ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਫਾਈਨਲ ਮੁਕਾਬਲਾ ਲੈਲੀ ਦੇ ਗੱਭਰੂਆਂ ਦਾ ਇੱਕ ਫਸਵੇਂ ਮੁਕਾਬਲੇ ਦੌਰਾਨ ਮਾਮੂਪੁਰ ਦੇ ਗੱਭਰੂਆਂ ਨਾਲ ਪੇਚਾ ਪਿਆ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਅਖੀਰ ਲੈਲੀ ਦੇ ਗੱਭਰੂਆਂ ਨੇ ਇਹ ਮੈਚ ਜਿੱਤਿਆ। ਇੱਕ ਪਿੰਡ ਓਪਨ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਕਬੱਡੀ ਦੇ ਬੈਸਟ ਖਿਡਾਰੀਆਂ ਵਿੱਚ ਗੁਰਬਾਜ ਸਲਾਣਾ (ਰੇਡਰ), ਹਰਜੀਤ ਸਿੰਘ (ਜਾਫੀ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸ਼੍ਰੋ੍ਰਮਣੀ ਅਕਾਲੀ ਦਲ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਕਾਂਗਰਸ, ਕਸਤੂਰੀ ਲਾਲ ਮਿੰਟੂ ਸੀਨੀਅਰ ਕਾਂਗਰਸੀ ਆਗੂ, ਨਿਸ਼ੂ ਚਹਿਲਾਂ ਭਾਜਪਾ ਆਗੂ, ਕੁਲਦੀਪ ਰਾਏ ਖੁੱਲਰ, ਆਲਮਦੀਪ ਸਿੰਘ ਮੱਲ ਮਾਜਰਾ, ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ, ਹਰਜੀਤ ਸਿੰਘ ਬਹਿਲੋਲਪੁਰ, ਹਰਜੋਤ ਸਿੰਘ ਮਾਂਗਟ, ਬਲਰਾਮ ਸ਼ਰਮਾ, ਅਜੀਤ ਗੁਪਤਾ, ਪ੍ਰਤਾਪ ਚੌਹਾਨ ਗੁੜਗਾਓਂ, ਡਿੰਪਲ ਰਾਣਾ ਲੁਧਿਆਣਾ, ਮੁਖਤਿਆਰ ਸਿੰਘ ਚੌਂਕੀ ਇੰਚਾਰਜ, ਜੈਂਜੀ ਲਾਂਡਰਾ ਖੇਡ ਪ੍ਰਮੋਟਰ, ਰਾਮੇਸ਼ ਖੁੱਲਰ, ਮਨਦੀਪ ਸਿੰਘ ਮਨੀ ਸਰਪੰਚ ਕੋਟਲਾ ਸਮਸ਼ਪੁਰ, ਰਿਸ਼ੀਪਾਲ ਸਾਬਕਾ ਸਰਪੰਚ, ਅਮਨ ਰਾਣਾ, ਪਵਨਦੀਪ ਸਿੰਘ ਸਰਪੰਚ ਮੱਲ ਮਾਜਰਾ, ਗੁਰਜੰਟ ਸਿੰਘ ਪ੍ਰਿੰਸੀਪਲ ਸੰਗਤਪੁਰਾ, ਜਸਪਾਲ ਮੜਕਣ ਵਕੀਲ ਹਾਈ ਕੋਰਟ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਸਤਵੀਰ ਸਿੰਘ ਸੇਖੋਂ, ਬਲਕਾਰ ਸਿੰਘ ਸਰਪੰਚ, ਪ੍ਰਤਾਪ ਸਿੰਘ ਸਰਪੰਚ, ਰਾਜੇਸ਼ ਖੁੱਲਰ, ਕਾਲਾ ਕੈਨੇਡਾ, ਬੱਬੀ ਨੰਬਰਦਾਰ, ਕਾਲਾ ਉੱਚਾ ਪਿੰਡ, ਟੋਨੀ ਰਾਣਾ, ਪੁਸ਼ਵਿੰਦਰ ਸਿੰਘ ਰਾਣਾ ਹੈੱਡ ਟੀਚਰ, ਅਸ਼ੋਕ ਕੁਮਾਰ ਆਦਿ ਤੋਂ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਆਗੂਆਂ ਨੇ ਸ਼ਿਰਕਤ ਕੀਤੀ। ਇਸ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ, ਅਮਨ ਮਹੌਣ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ। ਮੰਚ ਸੰਚਾਲਨ ਮੋਹਣ ਰਾਣਾ ਨੇ ਕੀਤਾ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਕੈਪਟਨ ਕ੍ਰਿਸ਼ਨ ਸਿੰਘ ਰਾਣਾ, ਸੂਬੇਦਾਰ ਮੇਜਰ ਭਵੀਸ਼ਣ ਰਾਣਾ, ਕੈਪਟਨ ਕੁਲਵੰਤ ਰਾਣਾ, ਜੀਵਨ ਰਾਣਾ ਸਾਬਕਾ ਸਰਪੰਚ, ਸੁਰਿੰਦਰਪਾਲ ਰਾਜੂ, ਕਾਲਾ ਯੂ. ਐਸ. ਏ., ਸੂਬੇਦਾਰ ਹੈਪੀ ਰਾਣਾ, ਮੋਹਣ ਰਾਣਾ, ਸੁਰੇਸ਼ ਰਾਣਾ, ਚੌਧਰੀ ਟੋਨੀ ਰਾਣਾ, ਰਾਜਾ ਰਾਣਾ, ਕਮਲ ਸਰਪੰਚ, ਜੱਯੀ ਰਾਣਾ, ਹਰਪਾਲ ਸਿੰਘ ਏ. ਐਸ. ਆਈ., ਸੋਹਣ ਰਾਣਾ, ਚੌਧਰੀ ਰੰਗਵਰ, ਰਾਮੇਸ਼ ਖੁੱਲਰ, ਰਾਜੇਸ਼ ਖੁੱਲਰ, ਨਿਰੋਤਮ ਸਿੰਘ ਬੱਬੀ ਨੰਬਰਦਾਰ, ਸੁਰਿੰਦਰਪਾਲ ਰਾਜੂ, ਬਾਬਾ ਮਨੋਹਰ ਦਾਸ ਜੀ ਮੈਮੋਰੀਅਲ ਸਪੋਰਟਸ ਕਲੱਬ ਦੇ ਸਮੂਹ ਮੈਂਬਰਾਨ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।