- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਇਲਟ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਦੀ ਖੁਸ਼ੀ ’ਚ ਬਾਵਾ ਦੀ ਅਗਵਾਈ ’ਚ ਹਲਕਾ ਲੁਧਿਆਣਾ ਦੱਖਣੀ ਵਿਖੇ ਲੱਡੂ ਵੰਡੇ

-ਪਾਇਲਟ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ’ਤੇ ਬਾਵਾ ਦੀ ਅਗਵਾਈ ਹੇਠ ਹਲਕਾ ਦੱਖਣੀ ’ਚ ਵੰਡੀ ਮਠਿਆਈ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਅਤੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਦੇ ਇੰਚਾਰਜ ਪੰਜਾਬ ਕਾਂਗਰਸ ਬਣਨ 'ਤੇ ਸੀਨੀਅਰ ਕਾਂਗਰਸੀ ਨੇਤਾ ਤੇ ਕੋਆਰਡੀਨੇਟਰ ਏਆਈਸੀਸੀ (ਇੰਚਾਰਜ ਹਿਮਾਚਲ ਪ੍ਰਦੇਸ਼) ਕ੍ਰਿਸ਼ਨ ਕੁਮਾਰ ਬਾਵਾ ਨੇ ਲੱਡੂ ਵੰਡ ਕੇ ਤੇ ਉਹਨਾਂ ਦੇ ਜਨਮਦਿਨ ਦਾ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਗੁਰਨਾਮ ਸਿੰਘ ਕਲੇਰ ਜਨਰਲ ਸੈਕਟਰੀ ਪੀਪੀਸੀਸੀ (ਓਬੀਸੀ), ਵਰਿੰਦਰ ਭੱਲਾ ਪ੍ਰਧਾਨ ਜਿਲ੍ਹਾ ਕਾਂਗਰਸ (ਓਬੀਸੀ), ਮਨਜੀਤ ਸਿੰਘ ਝੱਮਟ ਜਨਰਲ ਸੈਕਟਰੀ ਓਵਰਸੀਜ ਕਾਂਗਰਸ ਕੈਨੇਡਾ, ਬਲਜੀਤ ਸਿੰਘ ਮਾਲੜਾ ਜਨਰਲ ਸਕੱਤਰ ਜਿਲ੍ਹਾਂ ਕਾਂਗਰਸ ਮੁੱਖ ਤੌਰ 'ਤੇ ਹਾਜ਼ਰ ਸਨ।
ਬਾਵਾ ਨੇ ਕਿਹਾ ਕਿ ਸਚਿਨ ਪਾਇਲਟ ਦਾ ਪੰਜਾਬ ਦਾ ਇੰਚਾਰਜ ਬਣਨਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਸ਼ਗਨ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਨੇਤਾਵਾਂ ਨੇ ਉਹਨਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਪਾਇਲਟ ਪਰਿਵਾਰ ਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ ਹੈ। ਪੰਜਾਬ ਦਾ ਹਰ ਸੀਨੀਅਰ ਨੇਤਾ ਪਹਿਲਾਂ ਤੋਂ ਹੀ ਉਹਨਾਂ ਦੇ ਸੰਪਰਕ ਵਿੱਚ ਹੈ ਅਤੇ ਸਚਿਨ ਪਾਇਲਟ ਦੇ ਪਿਤਾ ਜੋ ਭਾਰਤ ਦੇ ਗ੍ਰਹਿ ਮੰਤਰੀ ਤੇ ਸੰਚਾਰ ਮੰਤਰੀ ਰਹੇ, ਉਹਨਾਂ ਨੇ ਹਮੇਸ਼ਾ ‘ਜੈ ਜਵਾਨ- ਜੈ ਕਿਸਾਨ’ ਸਲੋਗਨ ਬੁਲੰਦ ਕੀਤਾ। ਉਨ੍ਹਾਂ ਕਿਸਾਨ ਅਤੇ ਜਵਾਨ ਦੀ ਆਵਾਜ਼ ਪਾਰਲੀਮੈਂਟ ਵਿੱਚ ਰੱਖੀ।
ਬਾਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਵਿੱਚ 'ਆਪ' ਦੀ ਭਗਵੰਤ ਮਾਨ ਦੀ ਸਰਕਾਰ ਖਿਲਾਫ ਕੀਤਾ ਜ਼ੋਰਦਾਰ ਮੁਜ਼ਾਹਰਾ ਵੀ ਇਤਿਹਾਸਿਕ ਸੀ। ਹਰ ਕਾਂਗਰਸੀ ਵਰਕਰ ਦੇ ਚਿਹਰੇ 'ਤੇ ਸਚਿਨ ਪਾਇਲਟ ਦੇ ਇੰਚਾਰਜ ਬਣਨ ਨਾਲ ਕਾਂਗਰਸ ਪਾਰਟੀ ਦੇ ਉਜਵਲ ਭਵਿੱਖ ਦੀ ਆਸ ਦਿਖਾਈ ਦੇ ਰਹੀ ਸੀ ਅਤੇ ਰਾਜਾ ਵੜਿੰਗ ਦੀ ਮਿਹਨਤ, ਸੰਘਰਸ਼, ਵਰਕਰਾਂ ਨੂੰ ਜੋੜਨਾ ਤੇ ਵਰਕਰਾਂ ਨੂੰ ਨਾਮ ਲੈ ਕੇ ਸਤਿਕਾਰ ਦੇਣਾ ਜਿਵੇਂ ਸਭ ਦੇ ਮਨਾਂ 'ਤੇ ਪਿਆਰ, ਸਤਿਕਾਰ ਦੀ ਵੱਖਰੀ ਛਾਂਪ ਛੱਡ ਰਿਹਾ ਸੀ।
ਅੱਜ ਦੀ ਹਲਕਾ ਦੱਖਣੀ ਦੀ ਕਾਂਗਰਸ ਵਰਕਰਾਂ ਦੀ ਮੀਟਿੰਗ ਵਿੱਚ ਵਰਕਰਾਂ ਦੇ ਚਿਹਰੇ 'ਤੇ ਖੁਸ਼ੀ ਸੀ ਅਤੇ ਹਰ ਵਰਕਰ ਪਾਰਟੀ ਤੇ ਚੰਗੇ ਭਵਿੱਖ ਦੀ ਕਾਮਨਾ ਕਰ ਰਿਹਾ ਸੀ ਅਤੇ ਚਰਚਾ ਸੀ ਕਿ ਰਾਜੇ ਦੀ ਮਿਹਨਤ ਰੰਗ ਲਿਆਏਗੀ। ਮੀਟਿੰਗ ਵਿੱਚ ਸੁਖਵਿੰਦਰ ਸ਼ਰਮਾ, ਕਰਮਵੀਰ ਸਿੰਘ, ਅਮਰਜੀਤ ਸਿੰਘ, ਪ੍ਰਵੇਸ਼ ਕੁਮਾਰ, ਰਵੀ ਕੁਮਾਰ, ਮੈਡਮ ਮਮਤਾ ਰਾਣੀ ਜਨਰਲ ਸਕੱਤਰ, ਲਲਿਤਾ ਦੇਵੀ, ਸੰਜੇ ਠਾਕੁਰ, ਅਨੂਪ ਸਿੰਘ, ਸੁਰਜੀਤ ਸਿੰਘ ਜੱਜ ਆਦਿ ਹਾਜ਼ਰ ਸੀ।