ਕਿੰਡਰਪਿਲਰ ਪ੍ਰੀ-ਸਕੂਲ ਦਾ ਸਮਾਗਮ ਮਨਾਇਆ
ਕਿੰਡਰਪਿਲਰ ਪ੍ਰੀ-ਸਕੂਲ ਦਾ ਸਲਾਨਾ ਸਮਾਗਮ ਧੂਮ ਧਾਮ ਨਾਲ ਮਨਾਇਆ
Publish Date: Fri, 20 Feb 2026 07:40 PM (IST)
Updated Date: Fri, 20 Feb 2026 07:42 PM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ : ਬਰੇਵਾਲ ਰੋਡ ਸਥਿਤ ਸੰਜੀਵਜ਼ ਕਿੰਡਰਪਿਲਰ ਪ੍ਰੀ-ਸਕੂਲ ਦਾ 6ਵਾਂ ਸਾਲਾਨਾ ਸਮਾਗਮ ‘ਕਾਰਨੀਵਲ ਆਫ ਜੌਇ–2026’ ਸਿਲਵਰ ਓਕ ਰਿਜ਼ੋਰਟ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪ੍ਰੀ-ਨਰਸਰੀ ਅਤੇ ਨਰਸਰੀ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲੈਂਦਿਆਂ ਰੰਗ-ਬਿਰੰਗੀਆਂ ਸੰਸਕ੍ਰਿਤਿਕ ਪੇਸ਼ਕਾਰੀਆਂ ਕਰ ਕੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਬੱਚਿਆਂ ਨੇ ਕਈ ਪ੍ਰੋਗਰਾਮ ਪੇਸ਼ ਕੀਤੇ। ਬੱਚਿਆਂ ਨੇ ਭੰਗੜਾ ਪੇਸ਼ ਕਰ ਕੇ ਮਾਹੌਲ ਨੂੰ ਖੁਸ਼ੀ ਅਤੇ ਤਾਲੀਆਂ ਨਾਲ ਗੂੰਜਾ ਦਿੱਤਾ। ਸਮਾਗਮ ਦੇ ਮੁੱਖ ਮਹਿਮਾਨ ਸੀਏ ਅਨੀਲ ਖੰਨਾ ਅਤੇ ਕੁਸੁਮ ਖੰਨਾ ਸਨ, ਜਦਕਿ ਅਸ਼ੋਕ ਭਾਖਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪ੍ਰਿੰਸੀਪਲ ਰਾਸ਼ੀ ਜੱਸੀ ਨੇ ਸਾਲਾਨਾ ਰਿਪੋਰਟ ਪੜ੍ਹਦੇ ਹੋਏ ਸਾਲ ਭਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੀ ਪ੍ਰਗਤੀ ’ਤੇ ਰੋਸ਼ਨੀ ਪਾਈ। ਸਕੂਲ ਦੇ ਡਾਇਰੈਕਟਰ ਸੁਨੀਲ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਬੱਚੇ ਬਹੁਤ ਹੀ ਹੋਣਹਾਰ ਹਨ ਅਤੇ ਉਨ੍ਹਾਂ ਵਿੱਚ ਬੇਅੰਤ ਸਮਰੱਥਾ ਹੈ।