ਪੈਰਾ ਪਾਵਰਲਿਫਟਰ ਨਿਤਿਨ ਦੀ ਬਹਿਰੀਨ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ
ਖੰਨਾ ਦੇ ਪੈਰਾ ਪਾਵਰਲਿਫਟਰ ਨਿਤਿਨ ਕੁਮਾਰ ਦੀ ਬਹਿਰੀਨ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ
Publish Date: Sat, 21 Nov 2026 07:06 PM (IST)
Updated Date: Sun, 22 Nov 2026 04:05 AM (IST)
ਪੀ 18 : ਖਿਡਾਰੀ ਨਿਤਿਨ ਕੁਮਾਰ ਨਾਲ ਹੈੱਡਮਾਸਟਰ ਬਲਵਿੰਦਰ ਸਿੰਘ ਤੇ ਪਾਵਰਲਿਫਟਿੰਗ ਕੋਚ ਸੰਜੀਵ ਸ਼ਰਮਾ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਸਥਾਨਕ ਰਘਵੀਰ ਸਿੰਘ ਫਰੀਡਮ ਫਾਈਟਰ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਪਾਵਰਲਿਫਟਿੰਗ ਸੈਂਟਰ ਦੇ ਹੋਣਹਾਰ ਖਿਡਾਰੀ ਨਿਤਿਨ ਕੁਮਾਰ 65 ਕਿੱਲੋਗ੍ਰਾਮ ਭਾਰ ਵਰਗ ਨੇ ਇਲਾਕੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਨਿਤਿਨ ਕੁਮਾਰ ਦੀ ਚੋਣ ਵਰਲਡ ਪੈਰਾ ਪਾਵਰਲਿਫਟਿੰਗ ਬਹਿਰੀਨ 2026 ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ। ਭਾਰਤ ਸਰਕਾਰ ਦੇ ਅਦਾਰੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਅਗਵਾਈ ਹੇਠ ਨਿਤਿਨ ਕੁਮਾਰ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹਿਰੀਨ ਜਾ ਰਿਹਾ ਹੈ। ਇਹ ਅੰਤਰਰਾਸ਼ਟਰੀ ਮੁਕਾਬਲੇ 23 ਨਵੰਬਰ ਤੋਂ 2 ਦਸੰਬਰ ਤੱਕ ਬਹਿਰੀਨ ਵਿਖੇ ਕਰਵਾਏ ਜਾ ਰਹੇ ਹਨ, ਜਿੱਥੇ ਨਿਤਿਨ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਨਿਤਿਨ ਕੁਮਾਰ ਦੇ ਬਹਿਰੀਨ ਰਵਾਨਾ ਹੋਣ ਤੋਂ ਪਹਿਲਾਂ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਤੇ ਪਾਵਰਲਿਫਟਿੰਗ ਕੋਚ ਸੰਜੀਵ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਹੌਸਲਾ ਅਫਜ਼ਾਈ ਕੀਤੀ। ਸਮੂਹ ਸਕੂਲ ਸਟਾਫ ਤੇ ਖੇਡ ਪ੍ਰੇਮੀਆਂ ਵੱਲੋਂ ਵੀ ਖਿਡਾਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।