- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਨਾ ਦੇ ਭਾਦਲਾ ਰੋਡ ਉੱਤੇ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨ ਕੰਬਾਈਨ ਦੀ ਲਪੇਟ ਵਿਚ ਆ ਗਏ। ਮੋਟਰਸਾਈਕਲ ਸਵਾਰ ਸਾਹਮਣੇ ਤੋਂ ਕੰਬਾਈਨ ਨਾਲ ਟਕਰਾਅ ਗਿਆ ਜਿਸ ਨਾਲ ਇਕ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਦੇ ਭਾਦਲਾ ਰੋਡ ਉੱਤੇ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨ ਕੰਬਾਈਨ ਦੀ ਲਪੇਟ ਵਿਚ ਆ ਗਏ। ਮੋਟਰਸਾਈਕਲ ਸਵਾਰ ਸਾਹਮਣੇ ਤੋਂ ਕੰਬਾਈਨ ਨਾਲ ਟਕਰਾਅ ਗਿਆ ਜਿਸ ਨਾਲ ਇਕ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੂਜੇ ਨੂੰ ਗੰਭੀਰ ਹਾਲਾਤ ਵਿਚ ਪਟਿਆਲਾ ਹਸਪਤਾਲ ਭੇਜਿਆ ਗਿਆ। ਹਾਦਸੇ ਦੇ ਸ਼ਿਕਾਰ ਦੋਵੇਂ ਨੌਜਵਾਨ ਤੇ ਕੰਬਾਈਨ ਮਾਲਕ ਦੋਵੇ ਪਿੰਡ ਭਾਦਲਾ ਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਜਸ਼ਨਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਤੇ ਰਮਨਦੀਪ ਸਿੰਘ ਪੁੱਤਰ ਧਰਮਿੰਦਰ ਸਿੰਘਵਾਸੀ ਪਿੰਡ ਭਾਦਲਾ ਨੀਚਾ ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਮੰਡੀ ਗੋਬਿੰਦਗੜ੍ਹ ਵਲੋਂ ਆ ਰਹੀ ਕੰਬਾਈਨ ਦੀ ਲਪੇਟ ਵਿਚ ਆ ਗਏ। ਮੋਟਰਸਾਈਕਲ ਸਾਹਮਣੇ ਤੋਂ ਆਉਂਦੀ ਕੰਬਾਈਨ ਦੇ ਤਿੱਖੇ ਕਟਰ ਵਿਚ ਫਸ ਗਿਆ ਜਿਸ ਨਾਲ ਮੋਟਰਸਾਈਕਲ ਨੂੰ ਚਲਾ ਰਹੇ ਜਸ਼ਨਪ੍ਰੀਤ ਸਿੰਘ ਕਟਰ ਨਾਲ ਜਾ ਟਕਰਾਇਆ, ਜਿਸ ਨਾਲ ਉਹਦਾ ਸਿਰ ਧੜ ਨਾਲੋਂ ਵੱਖ ਗਿਆ। ਜਸ਼ਨਪ੍ਰੀਤ ਸਿੰਘ ਦਾ ਸਿਰ ਧੜ ਨਾਲੋਂ ਵੱਖ ਹੋ ਕੇ ਕਰੀਬ 20 ਫੁੱਟ ਦੂਰ ਜਾ ਡਿੱਗਾ।
ਜਸ਼ਨਪ੍ਰੀਤ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ। ਰਮਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਟਿਆਲਾ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ’ਤੇ ਪੁੱਜ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।