- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੀ ਪੁਲਿਸ ਨੇ ਵੀਰਵਾਰ ਤੜਕੇ ਖੰਨਾ ਦੇ ਸੰਨੀ ਇਨਕਲੇਵ ਵਿੱਚ ਬਿਟਕੁਇਨ ਨਿਵੇਸ਼ ਦੇ ਨਾਂ ’ਤੇ ਕਥਿਤ 35 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਛਾਪਾ ਮਾਰਿਆ, ਪਰ ਮੁਲਜ਼ਮ ਪਿਓ-ਪੁੱਤ ਘਰੋਂ ਫ਼ਰਾਰ ਹੋ ਗਏ। ਸਬ-ਇੰਸਪੈਕਟਰ ਮਾਇਆ ਕੁਮਾਰੀ ਦੀ ਅਗਵਾਈ ਵਾਲੀ ਟੀਮ ਖੰਨਾ ਪੁਲਿਸ ਨਾਲ ਸਵੇਰੇ ਕਰੀਬ 5 ਵਜੇ ਨਰੇਸ਼ ਭਾਂਬਰੀ ਦੇ ਘਰ ਪਹੁੰਚੀ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੀ ਪੁਲਿਸ ਨੇ ਵੀਰਵਾਰ ਤੜਕੇ ਖੰਨਾ ਦੇ ਸੰਨੀ ਇਨਕਲੇਵ ਵਿੱਚ ਬਿਟਕੁਇਨ ਨਿਵੇਸ਼ ਦੇ ਨਾਂ ’ਤੇ ਕਥਿਤ 35 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਛਾਪਾ ਮਾਰਿਆ, ਪਰ ਮੁਲਜ਼ਮ ਪਿਓ-ਪੁੱਤ ਘਰੋਂ ਫ਼ਰਾਰ ਹੋ ਗਏ। ਸਬ-ਇੰਸਪੈਕਟਰ ਮਾਇਆ ਕੁਮਾਰੀ ਦੀ ਅਗਵਾਈ ਵਾਲੀ ਟੀਮ ਖੰਨਾ ਪੁਲਿਸ ਨਾਲ ਸਵੇਰੇ ਕਰੀਬ 5 ਵਜੇ ਨਰੇਸ਼ ਭਾਂਬਰੀ ਦੇ ਘਰ ਪਹੁੰਚੀ। ਲਗਭਗ ਦੋ ਘੰਟਿਆਂ ਬਾਅਦ ਗੇਟ ਖੁੱਲ੍ਹਿਆ ਤੇ ਪੁਲਿਸ ਨੇ ਘਰ ਦੀ ਤਲਾਸ਼ੀ ਲਈ, ਪਰ ਨਰੇਸ਼ ਅਤੇ ਉਸ ਦਾ ਪੁੱਤਰ ਕਰਨ ਭਾਂਬਰੀ ਨਹੀਂ ਮਿਲੇ।
ਥਾਣਾ ਸਿਟੀ-2 ਦੇ ਐੱਸਐੱਚਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਬਿਹਾਰ ਦੇ ਕਾਕੋ ਥਾਣੇ ਵਿੱਚ ਐੱਫਆਈਆਰ ਨੰਬਰ 282 ਤਹਿਤ ਧੋਖਾਧੜੀ ਦਾ ਮਾਮਲਾ ਦਰਜ ਹੈ। ਤਲਾਸ਼ੀ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਬਿਹਾਰ ਪੁਲਿਸ ਨੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਸ਼ਿਕਾਇਤ ਅਨੁਸਾਰ ਬਾਗਪਤ ਵਾਸੀ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਦੁੱਗਣੇ ਮੁਨਾਫ਼ੇ ਦਾ ਲਾਲਚ ਦੇ ਕੇ ਬਿਟਕੁਇਨ ਵਿੱਚ ਨਿਵੇਸ਼ ਲਈ ਪ੍ਰੇਰਿਤ ਕੀਤਾ ਗਿਆ। ਉਸ ਨੇ ਦੋ ਕਿਸ਼ਤਾਂ ਵਿੱਚ 20 ਲੱਖ ਰੁਪਏ ਦਿੱਤੇ। ਬਾਅਦ ਵਿੱਚ ਰਕਮ ਵਾਪਸ ਕਰਨ ਲਈ 35 ਲੱਖ ਦੇ ਪੰਜ ਚੈੱਕ ਦਿੱਤੇ ਗਏ, ਪਰ ਬੈਂਕ ਵਿੱਚ ਜਮ੍ਹਾਂ ਕਰਵਾਉਣ ’ਤੇ ਖਾਤਾ ਹੀ ਮੌਜੂਦ ਨਾ ਹੋਣ ਦੀ ਗੱਲ ਸਾਹਮਣੇ ਆਈ। ਮਾਮਲੇ ਵਿੱਚ ਨਰੇਸ਼ ਤੇ ਕਰਨ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੈ।