- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਨਾ ਦੇ ਆਨੰਦ ਨਗਰ ਇਲਾਕੇ ’ਚ ਇਕ ਭਾਰਤੀ ਫੌਜ ਦੇ ਹੌਲਦਾਰ ਨੇ ਛੁੱਟੀ 'ਤੇ ਘਰ ਪਰਤਣ ਤੋਂ ਇਕ ਦਿਨ ਬਾਅਦ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਲਿਆ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ (38) ਵਜੋਂ ਹੋਈ ਹੈ। ਜਸਬੀਰ ਸਿੰਘ ਭਾਰਤੀ ਫੌਜ ’ਚ ਹੌਲਦਾਰ ਸੀ ਤੇ ਇਸ ਸਮੇਂ ਪਠਾਨਕੋਟ ਵਿੱਚ ਤਾਇਨਾਤ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਆਨੰਦ ਨਗਰ ਇਲਾਕੇ ’ਚ ਇਕ ਭਾਰਤੀ ਫੌਜ ਦੇ ਹੌਲਦਾਰ ਨੇ ਛੁੱਟੀ 'ਤੇ ਘਰ ਪਰਤਣ ਤੋਂ ਇਕ ਦਿਨ ਬਾਅਦ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਲਿਆ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ (38) ਵਜੋਂ ਹੋਈ ਹੈ। ਜਸਬੀਰ ਸਿੰਘ ਭਾਰਤੀ ਫੌਜ ’ਚ ਹੌਲਦਾਰ ਸੀ ਤੇ ਇਸ ਸਮੇਂ ਪਠਾਨਕੋਟ ਵਿੱਚ ਤਾਇਨਾਤ ਸੀ। ਉਹ ਪਿਛਲੇ ਦਿਨ ਛੁੱਟੀ 'ਤੇ ਘਰ ਪਰਤਿਆ ਸੀ। ਜਦੋਂ ਜਸਬੀਰ ਸਿੰਘ ਦੇ ਪਰਿਵਾਰ ਵਾਲੇ ਮੌਕਾ ਦੇਖ ਕੇ ਘਬਰਾ ਗਏ।
ਘਟਨਾ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਸਬੀਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਦੇ ਸਹੁਰੇ ਅੰਗਰੇਜ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜਸਬੀਰ ਸਿੰਘ ਨੇ ਇਹ ਸਖ਼ਤ ਕਦਮ ਕਿਉਂ ਚੁੱਕਿਆ। ਕੌਂਸਲਰ ਹਰਦੀਪ ਸਿੰਘ ਨੀਨੂ ਨੇ ਕਿਹਾ ਕਿ ਜਵਾਨ ਲਗਪਗ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਆਨੰਦ ਨਗਰ ’ਚ ਇੱਕ ਨਵੇਂ ਘਰ ’ਚ ਰਹਿਣ ਆਇਆ ਸੀ ਤੇ ਫੌਜ ’ਚ ਹੌਲਦਾਰ ਵਜੋਂ ਸੇਵਾ ਨਿਭਾ ਰਿਹਾ ਸੀ। ਸੂਚਨਾ ਮਗਰੋਂ ਸਿਟੀ ਥਾਣਾ-2 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਤਰਵਿੰਦਰ ਕੁਮਾਰ ਬੇਦੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।