ਵਿਧਾਇਕ ਛੀਨਾ ਨੇ ਬਿਜਲੀ ਘਰ ’ਚ ਨਵੇਂ ਟਰਾਂਸਫਾਰਮਰ ਦਾ ਕੀਤਾ ਉਦਘਾਟਨ
ਕੰਗਣਵਾਲ,ਢੰਡਾਰੀ ਕਲਾਂ 20 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਤ
Publish Date: Wed, 01 Apr 2026 07:26 PM (IST)
Updated Date: Thu, 02 Apr 2026 04:11 AM (IST)

ਫੋਟੋ ਨੰਬਰ-20 ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ : ਕੰਗਣਵਾਲ, ਢੰਡਾਰੀ ਕਲਾਂ ਅਧੀਨ ਪੈਂਦੇ 66 ਕੇ.ਵੀ. ਸਬ-ਸਟੇਸ਼ਨ ਬਿਜਲੀ ਘਰ ’ਚ ਨਵੇਂ 20 ਐਮਵੀਏ ਪਾਵਰ ਟਰਾਂਸਫਾਰਮਰ ਦਾ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 3.75 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਪ੍ਰਧਾਨ ਐਸਸੀ ਵਿੰਗ ਆਪ ਹਲਕਾ ਦੱਖਣੀ ਕਿਸ਼ਨ ਕੁਮਾਰ ਢੰਡਾਰੀ, ਜਗਤਾਰ ਸਿੰਘ,ਸੁਖਦੇਵ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸਿੰਗਲਾ ਚੌਕ, ਮੰਡੀ ਕਲੋਨੀ, ਇੰਡਸਟਰੀਅਲ ਏਰੀਆ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ 66 ਕੇ.ਵੀ. ਸਬ-ਸਟੇਸ਼ਨ, ਕੰਗਣਵਾਲ ਅਧੀਨ ਪੈਂਦੇ 11 ਕੇ.ਵੀ. ਗਰੀਨ ਫੀਡਰ, 11 ਕੇ.ਵੀ. ਕੈਲਾਸ਼ ਇਸਪਾਤ ਫੀਡਰ ਅਤੇ 11 ਕੇ.ਵੀ. ਦਸਮੇਸ਼ ਫੀਡਰ ਨੂੰ ਵੀ ਚਾਲੂ ਕੀਤਾ ਗਿਆ। ਕਰੀਬ 85 ਲੱਖ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਫੀਡਰਾਂ ਨਾਲ ਜੁੜੇ ਇਲਾਕਿਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਿੱਚ ਗੁਰਨਾਮਦੀਪ ਸਿੰਘ ਸੇਖੋਂ (ਐਡੀਸ਼ਨਲ ਐਸਈ.), ਇੰਜੀ. ਅਮਿਤ ਕੁਮਾਰ ਧਵਨ (ਏਈਈਟੈਕ.), ਇੰਜੀ. ਅਸਵਨੀ ਕੁਮਾਰ (ਜੇਈ.) ਤੇ ਇੰਜੀ. ਰਾਹੁਲ ਪਟੇਲਿਆ (ਜੇਈ) ਵੀ ਮੌਜੂਦ ਸਨ।