ਇਮਾਨਦਾਰੀ ਤੇ ਸਮਰਪਣ ਦੀ ਮਿਸਾਲ ਬਣੇ ਜੇਈ ਨੰਦ ਸਿੰਘ ਸੇਵਾਮੁਕਤ
ਇਮਾਨਦਾਰੀ ਅਤੇ ਸਮਰਪਣ ਦੀ ਮਿਸਾਲ ਬਣੇ ਜੇਈ ਨੰਦ ਸਿੰਘ ਸੇਵਾ ਮੁਕਤ
Publish Date: Sun, 31 May 2026 08:44 PM (IST)
Updated Date: Mon, 01 Jun 2026 04:14 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐੱਸਪੀਸੀਐੱਲ) ਵਿੱਚ ਕਰੀਬ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਉਣ ਵਾਲੇ ਜੇਈ ਨੰਦ ਸਿੰਘ ਸ਼ਨਿਚਰਵਾਰ ਨੂੰ ਬੇਦਾਗ ਸੇਵਾ ਰਿਕਾਰਡ ਨਾਲ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸੁੰਦਰ ਨਗਰ ਡਵੀਜ਼ਨ ਵਿਖੇ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਚ ਐਸਈ ਜਗਮੋਹਨ ਸਿੰਘ ਜੰਡੂ, ਐਸਈ ਬਲਜਿੰਦਰ ਸਿੰਘ ਸਿੱਧੂ ਅਤੇ ਐਕਸੀਅਨ ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਟੇਜ ਦਾ ਸੰਚਾਲਨ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਜੇਈ ਨੰਦ ਸਿੰਘ ਦੀ ਸੇਵਾ ਯਾਤਰਾ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਐਸਈ ਜਗਮੋਹਨ ਸਿੰਘ ਜੰਡੂ, ਐਸਈ ਬਲਜਿੰਦਰ ਸਿੰਘ ਸਿੱਧੂ ਅਤੇ ਐਕਸੀਅਨ ਰਾਜੇਸ਼ ਕੁਮਾਰ ਨੇ ਕਿਹਾ ਕਿ ਨੰਦ ਸਿੰਘ ਨੇ ਘੰਟੇ ਦੇਖ ਕੇ ਨਹੀਂ, ਸਗੋਂ ਕੰਮ ਦੇਖ ਕੇ ਇੱਕ ਸੱਚੇ ਸੇਵਕ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਕਿਹਾ ਕਿ ਸਾਲ 1996 ਵਿੱਚ ਲਾਈਨਮੈਨ ਵਜੋਂ ਸੇਵਾ ਸ਼ੁਰੂ ਕਰਨ ਵਾਲੇ ਨੰਦ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਸਦਕਾ ਵਿਭਾਗ ਵਿੱਚ ਵਿਲੱਖਣ ਪਛਾਣ ਬਣਾਈ ਅਤੇ ਅੱਜ ਬੇਦਾਗ ਸ਼ਖ਼ਸੀਅਤ ਵਜੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਨੰਦ ਸਿੰਘ ਦੀ ਕਾਰਜਸ਼ੈਲੀ ਹੋਰਨਾਂ ਮੁਲਾਜ਼ਮਾਂ ਲਈ ਪ੍ਰੇਰਣਾ ਸਰੋਤ ਹੈ। ਸਮਾਗਮ ਦੌਰਾਨ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਦੇ ਆਗੂਆਂ, ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਨੰਦ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਬਲਜਿੰਦਰ ਕੌਰ ਨੂੰ ਸਨਮਾਨ ਚਿੰਨ੍ਹ, ਲੋਈਆਂ ਅਤੇ ਯਾਦਗਾਰੀ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਨੰਦ ਸਿੰਘ ਨੇ ਸੇਵਾ ਕਾਲ ਦੌਰਾਨ ਮਿਲੇ ਸਹਿਯੋਗ ਲਈ ਵਿਭਾਗੀ ਅਧਿਕਾਰੀਆਂ, ਸਾਥੀ ਮੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਬਿਤਾਇਆ ਸਮਾਂ ਉਨ੍ਹਾਂ ਲਈ ਯਾਦਗਾਰ ਰਹੇਗਾ। ਇਸ ਮੌਕੇ ਐਸਡੀਓ ਸ਼ੁਭਕਰਨ, ਐਸਡੀਓ ਖੁਸ਼ਵਿੰਦਰ ਸੂਦ, ਐਸਡੀਓ ਬ੍ਰਿਜੇਸ਼ ਕੁਮਾਰ, ਵਿਪਨ ਸੂਦ (ਸੇਵਾਮੁਕਤ ਐਸਡੀਓ), ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਐਡੀਸ਼ਨਲ ਐਸਡੀਓ, ਰਘਵੀਰ ਸਿੰਘ ਸੇਵਾਮੁਕਤ ਜੇਈ, ਬਹਾਦਰ ਸਿੰਘ ਲੁਹਾਰਾ, ਕਰਤਾਰ ਸਿੰਘ, ਦੀਪਕ ਕੁਮਾਰ, ਪਰਮਜੋਤ ਸਿੰਘ, ਅਜਮੇਰ ਸਿੰਘ, ਬੱਗਾ ਸਿੰਘ, ਪੰਕਜ, ਸ਼ਰਨਜੀਤ, ਦਲੀਪ, ਬਲਸੇਰ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਗੋਪਾਲ ਮਾਥੁਰ, ਹਰਸ਼, ਹਰਸ਼ਦੀਪ ਸਿੰਘ ਮਹਿਦੂਦਾਂ, ਰਣਵੀਰ ਸਿੰਘ ਲੁਹਾਰਾ, ਸਤਪਾਲ ਸਿੰਘ, ਧੰਨਾ ਸਿੰਘ, ਟੀਨਾ, ਅਮਨਦੀਪ ਕੌਰ, ਨਰਿੰਦਰ ਸਿੰਘ, ਵਰਿੰਦਰ ਸਿੰਘ, ਕੇਸ਼ਵ ਦਿਆਲ, ਪਰਮਜੀਤ ਸਿੰਘ ਕਾਲਾ ਅਤੇ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਆਗੂ ਹਾਜ਼ਰ ਸਨ। ਪਰਿਵਾਰਕ ਮੈਂਬਰਾਂ ਚ ਗੁਰਮੁਖ ਸਿੰਘ, ਜੀਤ ਸਿੰਘ ਨੰਬਰਦਾਰ, ਲੱਖਾ ਸਿੰਘ ਪ੍ਰਧਾਨ, ਅਮਰਜੀਤ ਸਿੰਘ ਇੰਸਪੈਕਟਰ, ਲਾਭ ਸਿੰਘ, ਚਰਨ ਸਿੰਘ, ਜੰਗ ਸਿੰਘ, ਤਾਰਾ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਜੀਵਨਪੁਰਾ, ਜਵਾਈ ਅਤਿੰਦਰ ਸਿੰਘ ਅਤੇ ਧੀ ਕਿਰਨਦੀਪ ਕੌਰ ਵੀ ਮੌਜੂਦ ਰਹੇ।