ਜੇਸੀਆਈ ਲੁਧਿਆਣਾ ਸੈਂਟਰਲ ਨੇ ਈਪੀਐੱਸ ਵਰਕਸ਼ਾਪ ਕਰਵਾਈ
ਜੇਸੀਆਈ ਲੁਧਿਆਣਾ ਸੈਂਟਰਲ ਨੇ ਈਪੀਐਸ ਵਰਕਸ਼ਾਪ ਕਰਵਾਈ
Publish Date: Tue, 24 Mar 2026 07:24 PM (IST)
Updated Date: Wed, 25 Mar 2026 04:08 AM (IST)

ਵਰਕਸ਼ਾਪ ਦੌਰਾਨ ਮੈਂਬਰਾਂ ਨੇ ਪਬਲਿਕ ਸਪੀਕਿੰਗ ਦੇ ਹੁਨਰ ਸਿੱਖੇ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇਸੀ ਆਈ) ਲੁਧਿਆਣਾ ਸੈਂਟਰਲ ਨੇ ਪਬਲਿਕ ਸਪੀਕਿੰਗ ਵਰਕਸ਼ਾਪ ਕਰਵਾਈ, ਜਿਸ ’ਚ ਜੇਸੀਆਈ ਲੁਧਿਆਣਾ ਸੈਂਟਰਲ ਦੇ ਮੈਂਬਰਾਂ ’ਚ ਪਬਲਿਕ ਸਪੀਕਿੰਗ ਦੇ ਹੁਨਰ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਵੱਡੀ ਗਿਣਤੀ ’ਚ ਮੈਂਬਰਾਂ ਨੇ ਹਿੱਸਾ ਲੈ ਕੇ ਆਪਣੇ ਬੋਲਚਾਲ ਦੇ ਹੁਨਰ ਨੂੰ ਵਧਾਉਣ ਵਾਸਤੇ ਸਿਖਲਾਈ ਪ੍ਰਾਪਤ ਕੀਤੀ। ਜੇਸੀਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਫੈਕਟਿਵ ਪਬਲਿਕ ਸਪੀਕਿੰਗ (ਈਪੀਐੱਸ) ਵਰਕਸ਼ਾਪ ਦਾ ਪ੍ਰਬੰਧ ਮੈਂਬਰਾਂ ਵਿੱਚ ਸਟੇਜ ਉੱਪਰ ਬੋਲਣ, ਗੱਲਬਾਤ ਦੇ ਤਰੀਕੇ, ਮਾਈਕ ਰਾਹੀਂ ਸੰਬੋਧਨ ਕਰਨ ਆਦਿ ਦੇ ਉਦੇਸ਼ਾਂ ਲਈ ਹੁਨਰ ਵਧਾਉਣ ਵਾਸਤੇ ਕੀਤਾ ਗਿਆ ਹੈ। ਇਸ ਵਰਕਸ਼ਾਪ ਰਾਹੀਂ ਮੈਂਬਰਾਂ ਨੂੰ ਆਪਣੇ ਕੰਮ ਕਾਜ, ਘਰ ਅਤੇ ਆਮ ਦਿਨਾਂ ਦੀ ਜ਼ਿੰਦਗੀ ਵਿੱਚ ਗੱਲਬਾਤ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦੱਸਿਆ ਕਿ ਇਹ ਵਰਕਸ਼ਾਪ ਪੂਰੀ ਤਰ੍ਹਾਂ ਫਰੀ ਹੈ ਅਤੇ ਆਉਂਦੇ ਦਿਨਾਂ ਦੌਰਾਨ ਅਜਿਹੀਆਂ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਐਨਜੀਓ ਵੱਲੋਂ ਮੈਂਬਰਾਂ ਦੇ ਹੁਨਰ ਵਿਕਾਸ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਇਸ ਦੌਰਾਨ ਵਰਕਸ਼ਾਪ ਵਿੱਚ ਹਿੱਸਾ ਲੈਣ ਪਹੁੰਚੇ ਮੈਂਬਰਾਂ ਵੱਲੋਂ ਜੇਸੀਆਈ ਲੁਧਿਆਣਾ ਸੈਂਟਰਲ ਈਪੀਐਸ ਵਰਕਸ਼ਾਪ ਦੀ ਸ਼ਲਾਘਾ ਕੀਤੀ ਗਈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਪਹੁੰਚੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਟਰੇਨਰ ਆਭਾ ਸਿਕਰੀ, ਟਰੇਨਰ ਸੋਮਿਆ ਭਨੋਟ, ਟਰੇਨਰ ਗੌਤਮ ਸਿਕਰੀ, ਸਕੱਤਰ ਵਿਨਾਇਕ ਕਸ਼ਯਪ, ਜੁਆਇੰਟ ਸਕੱਤਰ ਰਸਲੀਨ ਕੌਰ, ਖਜ਼ਾਨਚੀ ਭੁਪਿੰਦਰ ਸਿੰਘ, ਜੁਆਇੰਟ ਖਜਾਨਚੀ ਅਵਤਾਰ ਸਿੰਘ, ਵੀਪੀ ਟ੍ਰੇਨਿੰਗ ਜਸਪਾਲ ਗਰੇਵਾਲ, ਡਾਇਰੈਕਟਰ ਰਿਤਿਕ ਪਲਾਹਾ, ਡਾਇਰੈਕਟਰ ਗੁਰਵਿੰਦਰ ਸਿੰਘ, ਵੀਪੀ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ ਮੱਕੜ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਤਰੁਨ ਗੋਇਲ ਸਣੇ ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਹੋਰ ਵੀ ਕਈ ਮੈਂਬਰ ਮੌਜੂਦ ਸਨ।