ਜੱਥੇਦਾਰ ਸਹਾਰਨ ਮਾਜਰਾ ਨੇ 14 ਲਾਭਪਾਤਰੀਆਂ ਨੂੰ ਵੰਡੇ ਚੈੱਕ ਜੱਥੇਦਾਰ ਸਹਾਰਨ ਮਾਜਰਾ ਨੇ ਧਰਮ ਅਰਥ ਫੰਡ ਤਹਿਤ 14 ਲਾਭਪਾਤਰੀਆਂ ਨੂੰ ਚੈਕ ਵੰਡੇ
Publish Date: Tue, 20 Oct 2026 08:21 PM (IST)
Updated Date: Tue, 20 Oct 2026 08:24 PM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ, ਮਲੌਦ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਲੋੜਵੰਦ ਵਿਅਕਤੀਆਂ ਨੂੰ ਧਰਮ ਅਰਥ ਫੰਡ ਤਹਿਤ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਤਹਿਤ 14 ਲਾਭਪਾਤਰੀਆਂ ਨੂੰ ਇੱਕ ਲੱਖ ਦੋ ਹਜ਼ਾਰ ਪੰਜ ਸੋ ਰੁਪਏ ਦੇ ਚੈੱਕ ਪਿੰਡ ਪੰਧੇਰ ਖੇੜੀ ਵਿਖੇ ਸ਼ੋ੍ਰਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਵੱਲੋਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਵੰਡੇ ਗਏ। ਇਸ ਮੌਕੇ ਹਰਮਿੰਦਰ ਕੌਰ ਪੰਧੇਰ ਖੇੜੀ, ਸੁਰਿੰਦਰ ਕੌਰ ਸਿਰਥਲਾ, ਬਲਵੀਰ ਸਿੰਘ ਰਾਮਗੜ੍ਹ ਸਰਦਾਰਾਂ, ਨਿਰਲੇਪ ਕੌਰ ਸਹਾਰਨ ਮਾਜਰਾ, ਗੁਰਪਿੰਦਰ ਕੌਰ ਸਹਾਰਨ ਮਾਜਰਾ, ਗੁਰਜੀਤ ਸਿੰਘ ਗੁਰਦੁਆਰਾ ਸਾਹਿਬ ਪੰਧੇਰ ਖੇੜੀ, ਪਰਮਿੰਦਰ ਕੌਰ ਮਾਜ਼ਰੀ, ਬਲਵਿੰਦਰ ਕੌਰ ਮਾਲੋਦੌਦ, ਸ਼ਮਸ਼ੇਰ ਸਿੰਘ ਰਾੜਾ ਸਾਹਿਬ, ਅਮਰਜੀਤ ਕੌਰ ਸਹਾਰਨ ਮਾਜਰਾ, ਕਮਲਜੀਤ ਕੌਰ ਸਹਾਰਨ ਮਾਜਰਾ, ਖੁਸ਼ਦੀਪ ਕੌਰ ਕਿਲਾ ਹਾਂਸ, ਰਾਜਵਿੰਦਰ ਕੌਰ ਕੂਹਲੀ, ਨਿਰਮਲ ਸਿੰਘ ਆਦਿ ਨੂੰ ਇਹ ਚੈੱਕ ਦਿੱਤੇ ਗਏ। ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਹਮੇਸ਼ਾ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿੱਚ ਪੂਰਾ ਯੋਗਦਾਨ ਦਿੱਤਾ ਜਾਂਦਾ ਹੈ। ਇਸ ਮੌਕੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਜੱਥੇਦਾਰ ਪ੍ਰਿਤਪਾਲ ਸਿੰਘ ਝੱਮਟ, ਜੋਰਾ ਸਿੰਘ ਸਹਾਰਨ ਮਾਜਰਾ, ਨਿਰਮਲ ਸਿੰਘ ਪੰਧੇਰ ਖੇੜੀ, ਸਾਬਕਾ ਕੌਂਸਲਰ ਨਿਰਮਲ ਸਿੰਘ ਸੋਮਲ ਖੇੜੀ, ਹਰਮਿੰਦਰ ਸਿੰਘ ਸਿਰਥਲਾ, ਗੁਰਿੰਦਰ ਸਿੰਘ ਸੋਮਲ ਖੇੜੀ, ਜੋਤ ਸਿੰਘ ਮਦਨੀਪੁਰ ਆਦਿ ਹਾਜ਼ਰ ਸਨ।