- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੱਥੇਦਾਰ ਮਨਜੀਤ ਸਿੰਘ ਮਦਨੀਪੁਰ ਨੂੰ ਟਿਕਟ ਮਿਲਣ ਤੇ ਖੁਸ਼ੀ ਦਾ ਇਜ਼ਹਾਰ

ਮਲੌਦ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਵੱਲੋਂ ਵਿਧਾਨ ਸਭਾ ਚੋਣਾਂ 2027 ਲਈ ਹਲਕਾ ਪਾਇਲ ਤੋਂ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ ਨੂੰ ਟਿਕਟ ਦੇਣ ਦਾ ਐਲਾਨ ਕਰਨ ਤੇ ਹਲਕਾ ਪਾਇਲ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਕੌਮੀ ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ ਅਤੇ ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ ਨੇ ਕਿਹਾ ਕਿ ਪਾਰਟੀ ਵੱਲੋਂ ਜਿੱਥੇ ਵਰਕਰਾਂ ਦੀ ਮੰਗ ਨੂੰ ਪੂਰਾ ਕਰਦਿਆਂ ਪਾਰਟੀ ਨੇ ਹਲਕਾ ਪਾਇਲ ਤੋਂ ਹੀ ਉਮੀਦਵਾਰ ਦਿੱਤਾ ਹੈ ਉਥੇ ਜੱਥੇਦਾਰ ਮਦਨੀਪੁਰ ਦੀ ਮਿਹਨਤੀ, ਇਮਾਨਦਾਰ ਅਤੇ ਸਮਾਜ ਸੇਵੀ ਸੋਚ ਤੋਂ ਹਲਕਾ ਦਾ ਹਰ ਵਿਅਕਤੀ ਜਾਣੂ ਹੈ। ਉਥੇ ਜੱਥੇਦਾਰ ਮਦਨੀਪੁਰ ਦੀ ਸ਼ਖਸ਼ੀਅਤ ਨੂੰ ਵੀ ਆਮ ਵੋਟਰ ਵੀ ਪਸੰਦ ਕਰਨਗੇ। ਟਿਕਟ ਮਿਲਣ ਤੇ ਯੂਥ ਆਗੂ ਹਰਦੀਪ ਸਿੰਘ ਬੋਪਾਰਾਏ, ਸਰਕਲ ਜੱਥੇਦਾਰ ਜਗਜੀਤ ਸਿੰਘ ਦੌਲਤਪੁਰ, ਸਰਕਲ ਜੱਥੇ. ਪਿ੍ਰਤਪਾਲ ਸਿੰਘ ਝੱਮਟ, ਪ੍ਰਧਾਨ ਜਗਦੀਪ ਸਿੰਘ ਲਹਿਲ, ਸਿਵਰਾਜ ਸਿੰਘ ਜੱਲ੍ਹਾ, ਜਗਦੇਵ ਸਿੰਘ ਦਬੁਰਜੀ, ਜਸਵੀਰ ਸਿੰਘ ਨਿਜ਼ਾਮਪੁਰ, ਸਰਬਜੀਤ ਸਿੰਘ ਵਿਪਨ ਸੇਠੀ, ਜਸਪ੍ਰੀਤ ਕੌਰ ਅੜੈਚਾਂ, ਜੱਥੇ ਹਰਪਾਲ ਸਿੰਘ ਲਹਿਲ, ਜੱਥੇ ਦਵਿੰਦਰ ਸਿੰਘ ਟਿੰਬਰਵਾਲ, ਸੰਮਤੀ ਮੈਂਬਰ ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਵਿੱਕੀ ਬਾਬਰਪੁਰ, ਸਰਨਦੀਪ ਸਿੰਘ ਸੰਨੀ ਕੈਨੇਡਾ, ਗੁਰਜੀਤ ਸਿੰਘ ਨੋਨੂੰ ਕੂਹਲੀ, ਹਰਪ੍ਰੀਤ ਸਿੰਘ ਸੇਠ ਬੇਰ ਕਲਾਂ, ਨਿਰਮਲ ਸਿੰਘ ਨਿੰਮਾ, ਅਮਰ ਸਿੰਘ ਰੋਸ਼ੀਆਣਾ, ਮੇਜਰ ਸਿੰਘ ਦੌਲਤਪੁਰ, ਯਾਦਵਿੰਦਰ ਸਿੰਘ ਉਕਸੀ, ਧਰਮਪਾਲ ਸਿੰਘ ਬੇਰ ਕਲਾਂ, ਅਮਰਜੀਤ ਸਿੰਘ ਰੋਸੀਆਣਾ, ਜਸਵੀਰ ਸਿੰਘ ਗੋਸਲ, ਸੁਖਦੇਵ ਸਿੰਘ ਲਹਿਲ, ਅਮਰੀਕ ਸਿੰਘ ਬੇਰ ਕਲਾਂ, ਜੱਥੇ ਜੋਗਾ ਸਿੰਘ ਸਹਾਰਨ ਮਾਜਰਾ, ਹਰਪ੍ਰੀਤ ਸਿੰਘ ਲਹਿਲ, ਰਜਿੰਦਰ ਸਿੰਘ ਸੋਨੀ ਸੋਮਲ ਖੇੜੀ, ਗੁਰਪ੍ਰੀਤ ਸਿੰਘ ਗੋਗੀ ਮਾਡਲ ਟਾਊਨ, ਗੁਰਮੀਤ ਸਿੰਘ ਜੋਗੀਮਾਜਰਾ, ਕੁਲਵਿੰਦਰ ਸਿੰਘ ਚਹਿਲ, ਸੁਦਾਗਰ ਸਿੰਘ ਬੇਰ ਕਲਾਂ, ਚਰਨਜੀਤ ਸਿੰਘ ਰਾਮਗੜ ਸਰਦਾਰਾਂ, ਨਿਰਮਲ ਸਿੰਘ ਪੰਧੇਰ ਖੇੜੀ, ਜੋਗਿੰਦਰ ਸਿੰਘ ਸਹਾਰਨ ਮਾਜਰਾ, ਮੇਜਰ ਸਿੰਘ ਸਹਾਰਨ ਮਾਜਰਾ, ਇਕਬਾਲ ਸਿੰਘ ਭੋਲਾ, ਜਸਵੀਰ ਸਿੰਘ ਸਹਾਰਨ ਮਾਜਰਾ, ਹਤਿੰਦਰਪਾਲ ਸਿੰਘ ਸੰਧੂ, ਅਮਰਜੀਤ ਸਿੰਘ ਝੱਮਟ, ਪ੍ਰਦੀਪ ਸਿੰਘ ਗੋਸਲ, ਗੁਰਪ੍ਰੀਤ ਸਿੰਘ ਬੇਰ ਕਲਾਂ ਆਦਿ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।