ਛਪਾਰ ਕਾਨਫਰੰਸ ਲਈ ਗੁੱਜਰਵਾਲ ਅਤੇ ਫੱਲੇਵਾਲ ਤੋਂ ਜੱਥੇ ਰਵਾਨਾ
ਛਪਾਰ ਕਾਨਫਰੰਸ ਲਈ ਗੁੱਜਰਵਾਲ ਅਤੇ ਫੱਲੇਵਾਲ ਤੋਂ ਜੱਥੇ ਰਵਾਨਾ
Publish Date: Sat, 26 Sep 2026 08:08 PM (IST)
Updated Date: Sun, 27 Sep 2026 04:07 AM (IST)
21 ਛਪਾਰ ਮੇਲੇ ਲਈ ਗੁੱਜਰਵਾਲ ਤੋਂ ਜੱਥਾ ਰਵਾਨਾ ਕਰਨ ਸਮੇਂ ਸਰਪੰਚ ਹਰਦੀਪ ਸਿੰਘ ਤੇ ਹੋਰ। ਜਗਦੇਵ ਗਰੇਵਾਲ, ਪੰਜਾਬੀ ਜਾਗਰਣ ਜੋਧਾਂ : ਛਪਾਰ ਮੇਲੇ ਮੌਕੇ ਹੋਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਤੇ ਵੱਡੇ ਪਿੰਡ ਗੁੱਜਰਵਾਲ ਤੇ ਫੱਲੇਵਾਲ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਸਮਰਥਕਾਂ ਅਤੇ ਵਰਕਰਾਂ ਦੇ ਜੱਥੇ ਰਵਾਨਾ ਹੋਏ। ਸਰਪੰਚ ਹਰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੁੱਜਰਵਾਲ ਤੋਂ ਵੱਡਾ ਜੱਥਾ ਰਵਾਨਾ ਹੋਇਆ। ਇਸ ਮੌਕੇ ਵਾਰਿਸ ਪੰਜਾਬ ਦੇ ਅਕਾਲੀ ਦਲ ਪਾਰਟੀ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਛਪਾਰ ਮੇਲਾ ਇਲਾਕੇ ਦਾ ਮਹੱਤਵਪੂਰਨ ਸਮਾਗਮ ਹੈ ਅਤੇ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪਿੰਡਾਂ ਦੇ ਲੋਕਾਂ ਵੱਲੋਂ ਤਿਆਰੀ ਕੀਤੀ ਗਈ ਸੀ। ਗੁੱਜਰਵਾਲ ਅਤੇ ਫੱਲੇਵਾਲ ਤੋਂ ਰਵਾਨਾ ਹੋਏ ਜੱਥਿਆਂ ਵਿੱਚ ਨੌਜਵਾਨਾਂ, ਔਰਤਾਂ ਤੇ ਪਾਰਟੀ ਸਮਰਥਕ ਵੱਡੀ ਗਿਣਤੀ ’ਚ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਕਾਨਫਰੰਸ ’ਚ ਸ਼ਮੂਲੀਅਤ ਨਾਲ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ।